post

Admin

(Chief Editor)

Latest update

ਪੰਜਾਬ ਤੇ ਹਰਿਆਣਾ `ਚ ਤਿੰਨ ਦਿਨ ਦਾ ਹਨੇਰੀ-ਮੀਂਹ ਦਾ ਯੈਲੋ ਐਲਰਟ

post-img

ਪੰਜਾਬ ਤੇ ਹਰਿਆਣਾ `ਚ ਤਿੰਨ ਦਿਨ ਦਾ ਹਨੇਰੀ-ਮੀਂਹ ਦਾ ਯੈਲੋ ਐਲਰਟ

ਜਲੰਧਰ, 17 ਜੂਨ 2026 : ਚੰਡੀਗੜ੍ਹ ਵਿਖੇ ਬਣੇ ਮੌਸਮ ਵਿਭਾਗ (Meteorological Department) ਦੇ ਦੁਆਰਾ ਪੰਜਾਬ ਤੇ ਹਰਿਆਣਾ ਵਿਚ ਤਿੰਨ ਦਿਨਾਂ ਦੇ ਲਈ ਹਨੇਰੀ ਤੇ ਮੀਂਹ ਦਾ ਯੈਲੋ ਐਲਰਟ (Yellow Alert) ਜਾਰੀ ਕੀਤਾ ਗਿਆ ਹੈ ।

ਕਿਹੜੇ ਕਿਹੜੇ ਦਿਨ ਕਿਥੇ ਕਿਥੇ ਮੀਂਹ ਹਨੇਰੀ ਚੱਲੇਗੀ

ਪੰਜਾਬ ਵਿਚ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਹੋਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਨਹੀਂ ਮਿਲ ਰਹੀ । ਸਾਰਾ ਦਿਨ ਤੇਜ਼ ਧੁੱਪ ਅਤੇ ਨਮੀ ਭਰੇ ਮੌਸਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਮੌਸਮ ਵਿਭਾਗ ਨੇ 17 ਅਤੇ 19-20 ਜੂਨ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਹਨੇਰੀ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਨੂੰ ਲੈ ਕੇ `ਯੈਲੋ ਅਲਰਟ` ਜਾਰੀ ਕੀਤਾ ਹੈ, ਜਦੋਂ ਕਿ 18 ਜੂਨ ਨੂੰ ਮੌਸਮ ਸਾਧਾਰਨ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਰਿਹਾ ਖੁਸ਼ਕ

ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਿਹਾ, ਜਦੋਂ ਕਿ ਹਰਿਆਣਾ ਦੇ `ਯੈਲੋ ਅਲਰਟ` ਕੁਝ ਸਥਾਨਾਂ `ਤੇ ਹਲਕਾ ਮੀਂਹ ਦਰਜ ਕੀਤਾ ਗਿਆ । ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਨੇਰੀ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਤਾਪਮਾਨ (Temperature) ਵਿਚ ਹੋਰ ਕਮੀ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ ।

ਕਿਥੇ ਕਿੰਨਾ ਤਾਪਮਾਨ ਕੀਤਾ ਗਿਆ ਦਰਜ

ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ 39.4 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਵਿਚ ਸਭ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਬੋਪਾਨੀ ਵਿਚ ਰਿਕਾਰਡ ਕੀਤਾ ਗਿਆ । ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਹਾ ।

Related Post

Instagram