post

Admin

(Chief Editor)

Crime

ਛੁੱਟੀ ਤੇ ਆਏ ਫੌਜੀ ਸਮੇਤ ਤਿੰਨ ਤੇ ਲੱਗਿਆ ਕਤਲ ਦਾ ਦੋਸ਼

post-img

ਛੁੱਟੀ ਤੇ ਆਏ ਫੌਜੀ ਸਮੇਤ ਤਿੰਨ ਤੇ ਲੱਗਿਆ ਕਤਲ ਦਾ ਦੋਸ਼ ਮੁਜ਼ੱਫਰਨਗਰ, 18 ਅਪ੍ਰੈਲ 2026 : ਭਾਰਤ ਦੇਸ ਦੇ ਸ਼ਹਿਰ ਮੁਜਫਰਨਗਰ ਵਿਖੇ ਛੁੱਟੀ ਤੇ ਆਏ ਇਕ ਫੌਜੀ ਜਵਾਨ ਸਮੇਤ ਤਿੰਨ ਵਿਅਕਤੀਆਂ ਤੇ ਕਤਲ ਦਾ ਦੋਸ਼ ਲੱਗਿਆ ਹੈ । ਕੌਣ ਹੈ ਇਹ ਫੌਜੀ ਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਸ ਭਾਰਤੀ ਫੌਜ ਦੇ ਜਵਾਨ ਤੇ ਇਕ ਅਨੁਸੂਚਿਤ ਜਾਤੀ ਦੇ ਇਕ ਅਧਖੜ ਉਮਰ ਦੇ ਵਿਅਕਤੀ ਦਾ ਗਲਾ ਘੁਟ ਕੇ ਕਤਲ ਕਰ ਦਿੱਤੇ ਜਾਣ ਦਾ ਦੋਸ਼ ਲੱਗਿਆ ਹੈ ਦਾ ਨਾਮ ਵਿਕੁਲ ਹੈ । ਪੁਲਸ ਵਲੋਂ ਉਪਰੋਕਤ ਵਿਅਕਤੀ ਨੂੰ ਜਿਥੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਥੇ ਹੀ ਵਿਕੁਲ ਦੇ ਨਾਲ ਦੇ ਦੋ ਸਾਥੀਆਂ ਜਿਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੀ ਫੜੋ ਫੜੀ ਲਈ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਕਰ ਲਈ ਹੈ ਬਰਾਮਦ ਸੂਚਨਾ ਮੁਤਾਬਕ ਜਿਸ ਵਿਅਕਤੀ ਦਾ ਵਿਕੁਲ ਤੇ ਉਸਦੇ ਸਾਥੀਆਂ ਵਲੋਂ ਕਤਲ ਕੀਤਾ ਗਿਆ ਹੈ ਉਹ 50 ਸਾਲਾ ਸੁਰੇਸ਼ ਹੈ ਤੇ ਉਹ 16 ਅਪੈ੍ਰਲ ਤੋਂ ਹੀ ਲਾਪਤਾ ਦੱਸਿਆ ਜਾ ਰਿਹਾ ਸੀ। ਜਿਸਦੇ ਚਲਦਿਆਂ ਪਰਿਵਾਰਕ ਮੈਂਬਰਾਂ ਵਲੋਂ ਭਾਲ ਕੀਤੀ ਜਾ ਰਹੀ ਤੇ ਪੁਲਸ ਨੇ ਵਿਕੁਲ ਦੀ ਨਿਸ਼ਾਨਦੇਹੀ ਤੇ ਲਾਸ਼ ਗੰਗ ਨਹਿਰ ਵਿਚੋਂ ਬਰਾਮਦ ਕਰ ਲਈ ਹੈ।

Related Post

Instagram