post

Jasbeer Singh

(Chief Editor)

National

ਵਾਰ-ਵਾਰ ਰੁੱਸਗੁੱਲਾ ਖਾਣ ਤੇ ਨਾਬਾਲਗ ਨੂੰ ਤੰਦੂਰ ਵਿਚ ਸੁੱਟਿਆ

post-img

ਵਾਰ-ਵਾਰ ਰੁੱਸਗੁੱਲਾ ਖਾਣ ਤੇ ਨਾਬਾਲਗ ਨੂੰ ਤੰਦੂਰ ਵਿਚ ਸੁੱਟਿਆ ਬਸਤੀ (ਉਤਰ ਪ੍ਰਦੇਸ਼), 18 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਬਸਤੀ ਵਿਖੇ ਇਕ ਨਾਬਾਲਗ ਲੜਕੇ ਨੂੰ ਤੰਦੂਰ ਵਿਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ `ਚ ਬਸਤੀ ਬਸਤੀ ਜਿ਼ਲੇ ਦੇ ਛਾਉਣੀ ਥਾਣਾ ਖੇਤਰ `ਚ ਇਕ ਵਿਆਹ ਸਮਾਰੋਹ ਦੌਰਾਨ ਵਾਰ-ਵਾਰ ਰਸਗੁੱਲਾ ਖਾਣ `ਤੇ 11 ਸਾਲ ਦੇ ਇਕ ਮੁੰਡੇ ਨੂੰ ਕਥਿਤ ਤੌਰ `ਤੇ ਬਲਦੇ ਤੰਦੂਰ `ਚ ਸੁੱਟ ਦਿੱਤਾ ਗਿਆ । ਜਿਸ ਕਾਰਨ ਲੜਕਾ ਬੁਰੀ ਤਰ੍ਹਾਂ ਝੁਲਸ ਗਿਆ। ਝੁਲਸ ਜਾਣ ਵਾਲੇ ਨਾਬਾਲਗ ਲੜਕੇ ਨੂੰ ਲਖਨਊ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਲੰਘੀ ਰਾਤ ਤਕ ਗੰਭੀਰ ਬਣੀ ਹੋਈ ਸੀ । ਕਦੋਂ ਦੀ ਹੈ ਘਟਨਾ ਸੂਚਨਾ ਮੁਤਾਬਕ ਇਹ ਘਟਨਾ 15 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ । ਲੜਕਾ ਜਿਸ ਦੀ ਪਛਾਣ ਚਮਨ ਉਰਫ਼ ਅਮਰ ਵਜੋਂ ਹੋਈ ਹੈ ਗੌਂਡਾ ਜਿ਼ਲੇ ਦੇ ਨਵਾਬਗੰਜ ਥਾਣਾ ਖੇਤਰ ਦੇ ਦੁਰਜਾਨਪੁਰ ਪਿੰਡ ਦਾ ਰਹਿਣ ਵਾਲਾ ਹੈ । ਉਹ ਬਸਤੀ `ਚ ਆਪਣੇ ਨਾਨਾ-ਨਾਨੀ ਦੇ ਘਰ ਆਇਆ ਹੋਇਆ ਸੀ । ਉਹ ਮਲੌਲੀ ਗੋਸਾਈ ਪਿੰਡ `ਚ ਇਕ ਰਿਸ਼ਤੇਦਾਰ ਦੇ ਵਿਆਹ `ਚ ਸ਼ਾਮਲ ਹੋਣ ਲਈ ਗਿਆ ਸੀ । ਕੀ ਕਾਰਨ ਰਿਹਾ ਅਜਿਹਾ ਕਰਨ ਦਾ ਦੋਸ਼ ਹੈ ਕਿ ਉਸ ਨੇ ਵਿਆਹ `ਚ ਰੋਟੀ ਖਾਣ ਪਿੱਛੋਂ ਕਈ ਵਾਰ ਰਸਗੁੱਲਾ ਖਾ ਲਿਆ, ਜਿਸ ਕਾਰਨ ਕੈਟਰਿੰਗ ਠੇਕੇਦਾਰ ਨੂੰ ਗੁੱਸਾ ਆ ਗਿਆ । ਉਸ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਫਿਰ ਧਮਕੀ ਦਿੱਤੀ । ਫਿਰ ਉਸ ਨੇ ਬੱਚੇ ਨੂੰ ਚੁੱਕਿਆ ਤੇ ਬਲਦੇ ਤੰਦੂਰ `ਚ ਸੁੱਟ ਦਿੱਤਾ । ਮੁਲਜ਼ਮ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ ।

Related Post

Instagram