
ਕਿਸ਼ਤੀ ਦੇ ਉਲਟ ਜਾਣ ਦੇ ਚਲਦਿਆਂ ਤਿੰਨ ਭਾਰਤੀ ਵਿਅਕਤੀ ਉਤਰੇ ਮੌਤ ਦੇ ਘਾਟ
- by Jasbeer Singh
- October 18, 2025

ਕਿਸ਼ਤੀ ਦੇ ਉਲਟ ਜਾਣ ਦੇ ਚਲਦਿਆਂ ਤਿੰਨ ਭਾਰਤੀ ਵਿਅਕਤੀ ਉਤਰੇ ਮੌਤ ਦੇ ਘਾਟ ਨਵੀਂ ਦਿੱਲੀ, 18 ਅਕਤੂਬਰ 2025 : ਕਿਸ਼਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਜਾਣ ਬਾਰੇ ਅਤੇ ਪੰਜ ਵਿਅਕਤੀਆਂ ਦੇ ਲਾਪਤਾ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਕਿਥੇ ਪਲਟੀ ਹੈ ਕਿਸ਼ਤੀ ਦੱਖਣੀ ਪੂਰਬੀ ਅਫ਼ਰੀਕੀ ਦੇਸ਼ ਮੌਜਮਬਿਕ ਦੇ ਬੇਇਰਾ ਬੰਦਰਗਾਹ ਦੇ ਕੋਲ ਜੋ ਕਿਸ਼ਤੀ ਪਲਟੀ ਹੈ ਵਿਚ ਜਿਥੇ ਤਿੰਨ ਭਾਰਤੀਆਂ ਦੀ ਮੌਤ ਤੇ ਪੰਜ ਵਿਕਤੀਆਂ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਭਾਰਤੀ ਹਾਈ ਕਮਿਸ਼ਨ ਅਨੁਸਾਰ ਇਹ ਹਾਦਸਾ ਇਕ ਟੈਂਕਰ ਚਾਲਕ ਦਲ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ।ਇਸ ਕਿਸ਼ਤੀ ਵਿਚ 14 ਭਾਰਤੀ ਨਾਗਰਿਕ ਸਵਾਰ ਸਨ। ਕੀ ਆਖਿਆ ਹਾਈ ਕਮਿਸ਼ਨ ਨੇ ਦਿੱਤੇ ਬਿਆਨ ਵਿਚ ਹਾਈ ਕਮਿਸ਼ਨ ਨੇ ਆਪਣੇ ਜਾਰੀ ਕੀਤੇ ਬਿਆਨ ’ਚ ਆਖਿਆ ਹੈ ਕਿ ਬੇਇਰਾ ਬੰਦਰਗਾਹ ਨੇੜੇ ਚਾਲਕ ਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ ।ਇਨ੍ਹਾਂ ਵਿਚੋਂ ਕੁੱਝ ਭਾਰਤੀਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਕੁੱਝ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ । ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿਚ ਹੈ : ਹਾਈ ਕਮਿਸ਼ਨ ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿਚ ਹੈ ਅਤੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿਚ ਬਚ ਗਿਆ ਅਤੇ ਉਹ ਹਸਪਤਾਲ ਵਿਚ ਦਾਖਲ ਹੈ । ਜਦਕਿ ਲਾਪਤਾ ਪੰਜ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹਨ। ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਰਾਹਤ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ ।