ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ
- by Jasbeer Singh
- December 7, 2025
ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ ਕੋਲਕਾਤਾ/ਬਹਿਰਾਮਪੁਰ, 7 ਦਸੰਬਰ 2025 : ਪੱਛਮੀ ਬੰਗਾਲ `ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਮੁਰਸਿ਼ਦਾਬਾਦ ਜਿਲੇ `ਚ ਬਾਬਰੀ ਮਸਜਿਦ ਦੇ ਨਿਰਮਾਣ ਦਾ ਐਲਾਨ ਕਰ ਕੇ ਵਿਵਾਦ ਖੜ੍ਹਾ ਕਰਨ ਵਾਲੇ ਭਰਤਪੁਰ ਦੇ ਵਿਧਾਇਕ ਹੁਮਾਯੂੰ ਕਬੀਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ। ਕਬੀਰ ਦਾ ਵਿਵਹਾਰ ਘੋਰ ਅਨੁਸ਼ਾਸਨ ਹੀਣਤਾ ਹੈ : ਫਿਰਹਾਦ ਹਾਕਿਮ ਪਿਛਲੇ ਕੁਝ ਸਾਲਾਂ `ਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਸਮੇਤ ਵੱਖ-ਵੱਖ ਮੁੱਦਿਆਂ `ਤੇ ਵਿਵਾਦਿਤ ਬਿਆਨ ਦੇ ਕੇ ਚਰਚਾ `ਚ ਰਹੇ ਕਬੀਰ ਨੇ ਕਿਹਾ ਸੀ ਕਿ 6 ਦਸੰਬਰ ਨੂੰ ਬੇਲਡਾਂਗਾ `ਚ ਮਸਜਿਦ ਦਾ ਨੀਂਹ-ਪੱਥਰ ਰੱਖਿਆ ਜਾਵੇਗਾ। 6 ਦਸੰਬਰ-1992 ਨੂੰ ਅਯੁੱਧਿਆ `ਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ। ਤ੍ਰਿਣਮੂਲ ਦੇ ਸੀਨੀਅਰ ਨੇਤਾ ਫਿਰਹਾਦ ਹਾਕਿਮ ਨੇ ਸਸਪੈਂਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਬੀਰ ਦਾ ਵਿਵਹਾਰ ਅਜਿਹੇ ਸਮੇਂ `ਚ ਘੋਰ ਅਨੁਸ਼ਾਸਨ ਹੀਣਤਾ ਹੈ, ਜਦੋਂ ਪਾਰਟੀ ਸੂਬੇ `ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ।
