ਇਕ ਸਾਲ ਵਿਚ ਟੋਲ ਬੂਥ ਹੋਣਗੇ ਖਤਮ ਤੇ ਲੱਗੇਗੀ ਇਲੈਕਟ੍ਰਾਨਿਕ ਪ੍ਰਣਾਲੀ : ਗਡਕਰੀ
- by Jasbeer Singh
- December 5, 2025
ਇਕ ਸਾਲ ਵਿਚ ਟੋਲ ਬੂਥ ਹੋਣਗੇ ਖਤਮ ਤੇ ਲੱਗੇਗੀ ਇਲੈਕਟ੍ਰਾਨਿਕ ਪ੍ਰਣਾਲੀ : ਗਡਕਰੀ ਨਵੀਂ ਦਿੱਲੀ, 5 ਦਸੰਬਰ 2025 : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟੋਲ ਵਸੂਲੀ ਦੀ ਮੌਜੂਦਾ ਪ੍ਰਣਾਲੀ ਇਕ ਸਾਲ ਦੇ ਅੰਦਰ ਖਤਮ ਹੋ ਜਾਵੇਗੀ ਅਤੇ ਇਸਦੀ ਥਾਂ ਇਕ ਇਲੈਕਟ੍ਰਾਨਿਕ ਪ੍ਰਣਾਲੀ ਲੱਗੇਗੀ, ਜੋ ਹਾਈਵੇਅ `ਤੇ ਯਾਤਰਾ ਕਰਨ ਵਾਲਿਆਂ ਲਈ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਏਗੀ । 10 ਥਾਵਾਂ `ਤੇ ਪਾਇਲਟ ਪ੍ਰਾਜੈਕਟ ਸ਼ੁਰੂ ਤੇ ਲਗਾਏ ਜਾਣਗੇ ਇਲੈਕਟ੍ਰਾਨਿਕ ਸਿਸਟਮ ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਵਿਚ ਕਿਹਾ ਕਿ ਨਵੀਂ ਪ੍ਰਣਾਲੀ 10 ਥਾਵਾਂ `ਤੇ ਸ਼ੁਰੂ ਕੀਤੀ ਗਈ ਹੈ ਅਤੇ ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ ਇਸਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਟੋਲ ਪ੍ਰਣਾਲੀ ਖਤਮ ਹੋ ਜਾਵੇਗੀ। ਟੋਲ ਦੇ ਨਾਂ `ਤੇ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ। ਭਾਵ ਟੋਲ ਬੂਥਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ `ਇਲੈਕਟ੍ਰਾਨਿਕ ਟੋਲ ਕੁਲੈਕਸ਼ਨ` ਲਾਗੂ ਕਰ ਦਿੱਤਾ ਜਾਵੇਗਾ। ਦੇਸ਼ ਭਰ ਵਿਚ ਚੱਲ ਰਹੇ ਹਨ 10 ਲੱਖ ਕਰੋੜ ਰੁਪਏ ਦੇ 4500 ਹਾਈਵੇਅ ਪ੍ਰਾਜੈਕਟ ਗਡਕਰੀ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿਚ 10 ਲੱਖ ਕਰੋੜ ਰੁਪਏ ਦੇ 4,500 ਹਾਈਵੇਅ ਪ੍ਰਾਜੈਕਟ ਚੱਲ ਰਹੇ ਹਨ । ਇਕ ਤਾਜ਼ਾ ਅਧਿਕਾਰਤ ਬਿਆਨ ਅਨੁਸਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਆਈ.) ਨੇ ਭਾਰਤ ਦੇ ਹਾਈਵੇਅ `ਤੇ ਟੋਲ ਕੁਲੈਕਸ਼ਨ ਨੂੰ ਸੁਚਾਰੂ ਬਣਾਉਣ ਲਈ ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਵਿਕਸਤ ਕੀਤਾ ਹੈ ਜੋ ਇਲੈਕਟ੍ਰਾਨਿਕ ਟੋਲ ਭੁਗਤਾਨ ਲਈ ਇਕ ਏਕੀਕ੍ਰਿਤ `ਇੰਟਰਆਪ੍ਰੇਬਲ ਪਲੇਟਫਾਰਮ` ਹੈ।
