
ਬੈਰੀਕੇਡ ਨੂੰ ਲੱਤ ਮਾਰ ਕੇ ਲੰਘਣ ਵਾਲੇ ਵਾਹਨ ਚਾਲਕ ਦਾ ਟੈ੍ਰਫਿਕ ਪੁਲਸ ਕੱਟਿਆ 40 ਹਜ਼ਾਰ 500 ਦਾ ਚਲਾਨ
- by Jasbeer Singh
- May 15, 2025

ਬੈਰੀਕੇਡ ਨੂੰ ਲੱਤ ਮਾਰ ਕੇ ਲੰਘਣ ਵਾਲੇ ਵਾਹਨ ਚਾਲਕ ਦਾ ਟੈ੍ਰਫਿਕ ਪੁਲਸ ਕੱਟਿਆ 40 ਹਜ਼ਾਰ 500 ਦਾ ਚਲਾਨ ਨੋਇਡਾ, 15 ਮਈ 2025 : ਭਾਰਤ ਦੇਸ਼ ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਟੈ੍ਰਫਿਕ ਪੁਲਸ ਵਲੋਂ ਇਕ ਵਿਅਕਤੀ ਵਲੋਂ ਟੈ੍ਰਫਿਕ ਪੁਲਸ ਵਲੋਂ ਲਗਾਏ ਬੈਰੀਕੇਡ ਨੂੰ ਲੱਤ ਮਾਰ ਕੇ ਲੰਘਣ ਤੇ 40 ਹਜ਼ਾਰ 500 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਵਾਹਨ ਚਾਲਕ ਅਜਿਹਾ ਕਰ ਰਿਹਾ ਸੀ ਦੀ ਵੀਡੀਓ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਨਾਲ ਨਾਲ ਟੈ੍ਰਫਿਕ ਪੁਲਸ ਨੂੰ ਵੀ ਨਾਲ ਟੈਗ ਕਰ ਦਿੱਤੀ ਗਈ ਸੀ, ਜਿਸਦੇ ਵਾਇਰਲ ਹੋਣ ਤੇ ਪੁਲਸ ਨੇ ਇਸ ਨੂੰ ਇਕ ਤਰ੍ਹਾਂ ਤੋਂ ਸਿ਼ਕਾਇਤ ਮੰਨਦਿਆਂ ਵਾਹਨ ਚਾਲਕ ਦੀ ਵੀਡੀਓ ਵਿਚ ਵਾਹਨ ਸਮੇਤ ਪਛਾਣ ਕਰਕੇ ਉਸਨੂੰ 40 ਹਜ਼ਾਰ 500 ਦਾ ਚਲਾਨ ਕੱਟ ਕੇ ਭੇਜਿਆ ਹੈ ਤੇ ਨਾਲ ਹੀ ਅਜਿਹਾ ਕਰਨ ਤੇ ਕੇਸ ਵੀ ਦਰਜ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟਰੈਫਿਕ) ਲਖਨ ਸਿੰਘ ਯਾਦਵ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਦੀ ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਅਤੇ ਬਾਈਕ ਦੀ ਨੰਬਰ ਪਲੇਟ ’ਤੇ ਜਾਤੀ ਸੰਬੰਧੀ ਸ਼ਬਦ ਲਿਖੇ ਹੋਏ ਸਨ ।ਉਨ੍ਹਾਂ ਦੱਸਿਆ ਕਿ ਨੌਜਵਾਨ ਦੁੱਧ ਦਾ ਵਪਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.