post

Jasbeer Singh

(Chief Editor)

National

ਰਾਏਗੜ੍ਹ ਵਿੱਚ ਡੂੰਘੀ ਖੱਡ ਵਿੱਚ ਸਕਾਰਪੀਓ ਡਿੱਗਣ ਨਾਲ ਹੋਈਆਂ ਦਰਦਨਾਕ ਮੌਤਾਂ

post-img

ਰਾਏਗੜ੍ਹ ਵਿੱਚ ਡੂੰਘੀ ਖੱਡ ਵਿੱਚ ਸਕਾਰਪੀਓ ਡਿੱਗਣ ਨਾਲ ਹੋਈਆਂ ਦਰਦਨਾਕ ਮੌਤਾਂ ਮਹਾਰਾਸ਼ਟਰ, 25 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਡੂੰਘੀ ਖੱਡ ਵਿਚ ਕਾਰ ਡਿੱਗਣ ਕਰਕੇ ਕਈ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ੍ਹ ਜਿ਼ਲ੍ਹੇ ਦੇ ਪੋਲਦਪੁਰ-ਮਹਾਬਲੇਸ਼ਵਰ ਸੜਕ `ਤੇ ਅੰਬੇਨਾਲੀ ਘਾਟ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਐਸ. ਯੂ. ਵੀ. ਕੰਟਰੋਲ ਗੁਆ ਬੈਠੀ ਅਤੇ ਸੈਂਕੜੇ ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ । ਸੋਮਵਾਰ ਨੂੰ ਜਾਰੀ ਕੀਤੀ ਗਈ ਅਧਿਕਾਰਤ ਪੁਲਿਸ ਜਾਣਕਾਰੀ ਅਨੁਸਾਰ ਇਸ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਤੇ ਸਾਰੇ ਮ੍ਰਿਤਕ ਮਹਾਰਾਸ਼ਟਰ ਦੇ ਸਤਾਰਾ ਜਿ਼ਲ੍ਹੇ ਦੇ ਵਸਨੀਕ ਸਨ। ਕੀ ਦੱਸਿਆ ਸੀਨੀਅਰ ਪੁਲਸ ਅਧਿਕਾਰੀ ਨੇ ਉਕਤ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਕਾਰਪੀਓ ਕਾਰ ਯਾਤਰੀਆਂ ਨੂੰ ਲੈ ਕੇ ਰਤਨਾਗਿਰੀ ਜਿ਼ਲ੍ਹੇ ਦੇ ਦਾਪੋਲੀ ਤੋਂ ਸਤਾਰਾ ਵਾਪਸ ਆ ਰਹੀ ਸੀ ਕਿ ਐਤਵਾਰ ਰਾਤ ਨੂੰ ਜਦੋਂ ਗੱਡੀ ਪੋਲਦਪੁਰ-ਮਹਾਬਲੇਸ਼ਵਰ ਰੋਡ ਤੋਂ ਲੰਘ ਰਹੀ ਸੀ ਤਾਂ ਡਰਾਈਵਰ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ ਤੇ ਬੇਕਾਬੂ ਸਕਾਰਪੀਓ ਰੇਲਿੰਗ ਤੋੜ ਕੇ ਸਿੱਧੀ ਡੂੰਘੀ ਖੱਡ ਵਿੱਚ ਡਿੱਗ ਗਈ । ਪੁਲਸ ਵਲੋਂ ਖੱਡ ਵਿਚੋਂ ਕੱਢੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੱਡੀ ਡਿੱਗਣ ਨਾਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੋਲਦਪੁਰ ਪੁਲਿਸ ਸਟੇਸ਼ਨ ਦੀ ਪੁਲਿਸ, ਸਥਾਨਕ ਪ੍ਰਸ਼ਾਸਨ, ਟ੍ਰੈਕਰ ਅਤੇ ਬਚਾਅ ਟੀਮਾਂ, ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਵਾਸੀ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ `ਤੇ ਪਹੁੰਚੀਆਂ । ਪੁਲਸ ਅਤੇ ਬਚਾਅ ਟੀਮਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਰੱਸੀਆਂ ਦੀ ਵਰਤੋਂ ਕਰਕੇ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ।

Related Post

Instagram