post

Admin

(Chief Editor)

National

ਪੱਛਮੀ ਬੰਗਾਲ `ਚ ਆਦਿਵਾਸੀ ਔਰਤ ਦੀ ਕੁੱਟ-ਕੁੱਟ ਕੇ ਹੱਤਿਆ

post-img

ਪੱਛਮੀ ਬੰਗਾਲ `ਚ ਆਦਿਵਾਸੀ ਔਰਤ ਦੀ ਕੁੱਟ-ਕੁੱਟ ਕੇ ਹੱਤਿਆ ਬੀਰਭੂਮ, 16 ਮਾਰਚ 2026 : ਪੱਛਮੀ ਬੰਗਾਲ ਦੇ ਬੀਰਭੂਮ ਜਿ਼ਲੇ `ਚ ਇਕ ਆਦਿਵਾਸੀ ਔਰਤ ਦੀ ਜਾਦੂ-ਟੂਣੇ ਦੇ ਸ਼ੱਕ ਹੇਠ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ । ਕੌਣ ਹੈ ਇਹ ਔਰਤ ਪੁਲਸ ਨੇ ਕਿਹਾ ਕਿ ਪੀੜਤਾ ਜਿਸ ਦੀ ਪਛਾਣ 70 ਸਾਲਾ ਚੁਰਕੀ ਹੇਂਬ੍ਰਮ ਵਜੋਂ ਹੋਈ ਹੈ, ’ਤੇ ਕਿਸੇ ਭਾਰੀ ਚੀਜ਼ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੁਲਜ਼ਮ ਸਿ਼ਬਲਾਲ ਕਿਸਕੂ ਤੇ ਉਸ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ `ਚ ਪੇਸ਼ ਕੀਤਾ ਗਿਆ । ਕਤਲ `ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ । ਮੁਲਜ਼ਮ ਨੇ ਅਪਰਾਧ ਮੰਨ ਲਿਆ ਹੈ।

Related Post

Instagram