post

Jasbeer Singh

(Chief Editor)

Patiala News

ਪਟਿਆਲਾ ‘ ਚ ਭੂਤਨਾਥ ਮੰਦਰ ਨੇੜੇ ਬਣੇਗਾ 'ਤ੍ਰਿਸ਼ੂਲ ਚੌਕ', ਵਿਧਾਇਕ ਕੋਹਲੀ ਦਾ ਹੋਇਆ ਧੰਨਵਾਦ

post-img

ਪਟਿਆਲਾ ‘ ਚ ਭੂਤਨਾਥ ਮੰਦਰ ਨੇੜੇ ਬਣੇਗਾ 'ਤ੍ਰਿਸ਼ੂਲ ਚੌਕ', ਵਿਧਾਇਕ ਕੋਹਲੀ ਦਾ ਹੋਇਆ ਧੰਨਵਾਦ ਪਟਿਆਲਾ 20 ਦਸੰਬਰ 2025 : ਪਟਿਆਲਾ ਸ਼ਹਿਰ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਇਲਾਕਿਆਂ ਦੀ ਨੁਹਾਰ ਬਦਲਣ ਦੀ ਲੜੀ ਵਿੱਚ ਅੱਜ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਪਟਿਆਲਾ (ਸ਼ਹਿਰੀ) ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਭੂਤਨਾਥ ਮੰਦਰ ਦੇ ਨਜ਼ਦੀਕ ਇੱਕ ਸ਼ਾਨਦਾਰ ‘ਤ੍ਰਿਸ਼ੂਲ ਚੌਕ’ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਵਿਧਾਇਕ ਵੱਲੋਂ ਨਗਰ ਨਿਗਮ ਦੇ ਮੇਅਰ ਨੂੰ ਲਿਖੇ ਸਰਕਾਰੀ ਪੱਤਰ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸਨਾਤਨ ਧਰਮ ਦੇ ਪੈਰੋਕਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਮੌਕੇ ਯੋਗੇਸ਼ ਟੰਡਨ, ਰਜੇਸ਼ ਕੁਮਾਰ ਰਾਜੂ ਸਾਹਨੀ, ਜਿੰਮੀ ਗੁਪਤਾ, ਕੁਸ਼ਲ ਚੋਪੜਾ, ਅਸ਼ੀਸ਼ ਨਈਅਰ, ਨਰੇਸ਼ ਕੁਮਾਰ ਕਾਕਾ ਆਦਿ ਮੌਜੂਦ ਰਹੇ। - ਲੰਬੇ ਸਮੇਂ ਦੀ ਮੰਗ ਹੋਈ ਪੂਰੀ ਜ਼ਿਕਰਯੋਗ ਹੈ ਕਿ ਭੂਤਨਾਥ ਮੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਵਸਨੀਕ ਅਤੇ ਸ਼ਰਧਾਲੂ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਇਸ ਖੇਤਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਅਤੇ ਧਾਰਮਿਕ ਆਸਥਾ ਦੇ ਸਤਿਕਾਰ ਵਜੋਂ ਇੱਕ ਚੌਕ ਦਾ ਨਿਰਮਾਣ ਕੀਤਾ ਜਾਵੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਸਾਹਿਬ ਨੂੰ ਅਧਿਕਾਰਤ ਪੱਤਰ ਲਿਖ ਕੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। - ਸ਼ਹਿਰ ਦੀ ਖੂਬਸੂਰਤੀ ਨੂੰ ਲੱਗਣਗੇ ਚਾਰ ਚੰਨ ਵਿਧਾਇਕ ਕੋਹਲੀ ਨੇ ਆਪਣੇ ਪੱਤਰ ਵਿੱਚ ਹਵਾਲਾ ਦਿੱਤਾ ਹੈ ਕਿ ਜਿਸ ਤਰ੍ਹਾਂ ਪਟਿਆਲਾ ਵਿੱਚ ਪਹਿਲਾਂ ਹੀ ਹਰੀ ਸਿੰਘ ਨਲਵਾ ਚੌਕ, ਅਗਰਸੈਨ ਚੌਕ, ਮੇਜਰ ਕੁਲਦੀਪ ਸਿੰਘ ਅਹਲੂਵਾਲੀਆ ਚੌਕ ਅਤੇ ਖੰਡਾ ਚੌਕ ਵਰਗੇ ਯਾਦਗਾਰੀ ਚੌਕ ਬਣਾਏ ਗਏ ਹਨ, ਉਸੇ ਤਰ੍ਹਾਂ ਭੂਤਨਾਥ ਮੰਦਰ ਦੇ ਨੇੜੇ ‘ਤ੍ਰਿਸ਼ੂਲ ਚੌਕ’ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ, ਸਗੋਂ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਅਤੇ ਵਿਰਾਸਤੀ ਦਿੱਖ ਵਿੱਚ ਵੀ ਵਾਧਾ ਹੋਵੇਗਾ। - ਸਨਾਤਨੀਆਂ ਵੱਲੋਂ ਵਿਧਾਇਕ ਦਾ ਧੰਨਵਾਦ ਇਸ ਫੈਸਲੇ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਦੇ ਵੱਖ-ਵੱਖ ਸਨਾਤਨੀ ਸੰਗਠਨਾਂ ਅਤੇ ਭੂਤਨਾਥ ਮੰਦਰ ਕਮੇਟੀ ਦੇ ਮੈਂਬਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਵਿਧਾਇਕ ਕੋਹਲੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ‘ਤ੍ਰਿਸ਼ੂਲ ਚੌਕ’ ਦਾ ਨਿਰਮਾਣ ਹੋਣ ਨਾਲ ਇਸ ਪਵਿੱਤਰ ਅਸਥਾਨ ਦੀ ਮਰਿਆਦਾ ਅਤੇ ਪਛਾਣ ਹੋਰ ਵੀ ਪ੍ਰਬਲ ਹੋਵੇਗੀ। ਇਸ ਮੌਕੇ ਸੁਧਾਰ ਸਭ ਪ੍ਰਾਚੀਨ ਮੰਦਰ ਸ਼੍ਰੀ ਭੂਤਨਾਥ ਜੀ ਚੇਅਰਮੈਨ ਪਵਨ ਸਿੰਗਲਾ, ਪੈਟਰਨ ਦਰਸ਼ਨ ਬਾਂਸਲ, ਵਰਿੰਦਰ ਖੰਨਾ, ਹਿਤੇਸ਼ ਸਿੰਗਲਾ, ਦੇਵਰਾਜ ਅਗਰਵਾਲ, ਵਰੁਣ ਗੋਇਲ, ਮੋਨਿਕਾ ਸ਼ਰਮਾ, ਰਾਜੀਵ ਕੱਕੜ, ਅਨੁਰਾਗ ਸ਼ਰਮਾ, ਧੀਰਜ ਗੋਇਲ, ਅਸ਼ੋਕ ਜਿੰਦਲ, ਬਲਰਾਮ ਮਿੱਤਲ, ਵਰੁਣ ਕੌਸ਼ਲ, ਅਸ਼ਵਨੀ ਸ਼ਰਮਾ, ਅਸ਼ੋਕ ਜਿੰਦਲ, ਅਸ਼ਵਨੀ ਸ਼ਰਮਾ, ਨਿੰਦਾ ਸਿੰਗਲਾ, ਜੀਵਨ ਗਰਗ, ਬ੍ਰਿਜ ਮੋਹਨ, ਦੀਵਾਨ, ਰਵਿੰਦਰ, ਰੁਦਰਾਕਸ਼ ਸਿੰਘ, ਬੋਨੀ ਵਰਮਾ, ਰਜੇਸ਼ ਕੁਮਾਰ, ਅਮਰਜੀਤ ਧੀਮਾਨ, ਸਮੇਤ ਹੋਰ ਮੌਜੂਦ ਰਹੇ। - ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਨਿਜਾਤ ਇਸ ਪ੍ਰੋਜੈਕਟ ਦਾ ਦੂਜਾ ਮੁੱਖ ਪਹਿਲੂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣਾ ਹੈ। ਇਸ ਇਲਾਕੇ ਵਿੱਚ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ। ਚੌਕ ਦੇ ਬਣਨ ਨਾਲ ਵਾਹਨਾਂ ਦੀ ਆਵਾਜਾਈ ਨੂੰ ਇੱਕ ਦਿਸ਼ਾ ਮਿਲੇਗੀ, ਜਿਸ ਨਾਲ ਰਾਹਗੀਰਾਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਭਰੋਸਾ ਦਿੱਤਾ ਹੈ ਕਿ ਉਹ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਹਰ ਵਰਗ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਵਿਧਾਇਕ ਦਾ ਸ਼ਲਾਘਾਯੋਗ ਉਪਰਾਲਾ : ਮੇਅਰ ਤ੍ਰਿਸ਼ੂਲ ਚੌਂਕ ਦੇ ਨਿਰਮਾਣ ਦੀ ਤਜਵੀਜ਼ ਦਾ ਸਵਾਗਤ ਕਰਦਿਆਂ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹਿਰ ਦੇ ਵਿਕਾਸ ਅਤੇ ਧਾਰਮਿਕ ਵਿਰਾਸਤ ਦੇ ਸੁਮੇਲ ਵੱਲ ਇੱਕ ਵੱਡਾ ਕਦਮ ਦੱਸਿਆ। ਮੇਅਰ ਗੋਗੀਆ ਨੇ ਕਿਹਾ, "ਪਟਿਆਲਾ ਇੱਕ ਇਤਿਹਾਸਕ ਸ਼ਹਿਰ ਹੈ, ਜਿੱਥੇ ਹਰ ਧਰਮ ਅਤੇ ਆਸਥਾ ਦਾ ਸਤਿਕਾਰ ਕੀਤਾ ਜਾਂਦਾ ਹੈ। ਭੂਤਨਾਥ ਮੰਦਰ ਨੇੜੇ 'ਤ੍ਰਿਸ਼ੂਲ ਚੌਂਕ' ਦੀ ਸਥਾਪਨਾ ਕਰਨਾ ਨਾ ਸਿਰਫ਼ ਸਨਾਤਨ ਭਾਈਚਾਰੇ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰੇਗਾ, ਸਗੋਂ ਇਹ ਸ਼ਹਿਰ ਦੇ ਸੁੰਦਰੀਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।" ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ 'ਤੇ ਲਿਆ ਜਾਵੇਗਾ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਮੇਅਰ ਨੇ ਭਰੋਸਾ ਦਿੱਤਾ ਕਿ ਚੌਂਕ ਦਾ ਨਿਰਮਾਣ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਵੇਗਾ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਇਸ ਸਹਿਯੋਗ ਲਈ ਵਿਧਾਇਕ ਕੋਹਲੀ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵਿਕਾਸ ਕਾਰਜ ਸ਼ਹਿਰ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ

Related Post

Instagram