post

Jasbeer Singh

(Chief Editor)

Patiala News

ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਪ੍ਰੋ. ਬਡ

post-img

ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਪ੍ਰੋ. ਬਡੂੰਗਰ ਪਰਵਾਸ ’ਚ ਧੋਖਾਧੜੀ ਦਾ ਸ਼ਿਕਾਰ ਹੋਏ ਲੋਕ, ਸਰਕਾਰ ਨੂੰ ਯੋਗ ਤੇ ਸਾਰਥਕ ਕਦਮ ਚੁੱਕੇ ਪਟਿਆਲਾ 7 ਫਰਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਨ ਸਰਕਾਰ ਅਤੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਕੀਤੇ ਸਖਤ ਫੈਸਲਿਆਂ ਦੇ ਚੱਲਦਿਆਂ ਭਾਰਤੀਆਂ, ਪੰਜਾਬੀਆਂ ਨੂੰ ਡਿਪੌਰਟ ਕੀਤੇ ਜਾਣ ਲਈ ਜਿਥੇ ਚੁੱਕੇ ਕਦਮਾਂ ਨੂੰ ਮੰਦਭਾਗਾ ਕਰਾਰ ਦਿੱਤਾ, ਉਥੇ ਹੀ ਇਸ ਗੱਲ ਦੀ ਚਿੰਤਾ ਵੀ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਸਮੇਂ ਦੀਆਂ ਸਰਕਾਰਾਂ ਬੇਰੁਜ਼ਗਾਰੀ ਵਰਗੇ ਮਸਲੇ ਪ੍ਰਤੀ ਸੰਜੀਦਾ ਸੋਚ ਅਪਣਾਈ ਹੁੰਦੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਹੁੰਦੇ ਤਾਂ ਅਜਿਹੇ ਦਿਨ ਸ਼ਾਇਦ ਕਿਸੇ ਨੂੰ ਵੀ ਨਾ ਵੇਖਣੇ ਪੈਂਦੇ । ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ ਗੈਰ ਕਾਨੂੰਨੀ ਪਰਵਾਸ ਮਾੜਾ ਰੁਝਾਨ ਹੈ, ਪ੍ਰੰਤੂ ਅਜਿਹਾ ਕਰਨ ਵਾਲਿਆਂ ਨੇ ਆਪਣੀ ਜ਼ਿੰਦਗੀ ਅਤੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਅਜਿਹਾ ਕਦਮ ਚੁੱਕਿਆ, ਇਸ ਦੀ ਅਹਿਮ ਵਜਾ ਇਹੀ ਰਹੀ ਕਿ ਸੱਤਾ ਵਿਚ ਰਹਿਣ ਵਾਲੀਆਂ ਸਰਕਾਰਾਂ ਨੇ ਅਜੌਕੀ ਪੀੜੀ ਬਾਰੇ ਗੰਭੀਰਤਾ ਅਤੇ ਸੰਜੀਦਾਪਣ ਨਹੀਂ ਵਿਖਾਇਆ । ਉਨ੍ਹਾਂ ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕੀਤੇ ਕਦਮ ਨੂੰ ਹਿਊਮਨ ਰਾਈਟ ਦੀ ਉਲੰਘਣਾ ਕਰਾਰ ਦਿੱਤਾ । ਪ੍ਰੋ. ਬਡੂੰਗਰ ਨੇ ਕਿਹਾ ਕਿ ਨਾਗਰਿਕ ਕਿਸੇ ਵੀ ਦੇਸ਼ ਦਾ ਹੋਵੇ, ਉਸ ਦਾ ਸਨਮਾਨ ਤੇ ਸਤਿਕਾਰ ਅਹਿਮ ਹੁੰਦਾ, ਪ੍ਰੰਤੂ ਕੈਦੀਆਂ ਵਾਂਗ ਕਿਸੇ ਨੂੰ ਡਿਪੌਰਟ ਕੀਤਾ ਜਾਣ ਦਾ ਵਰਤਾਰਾ ਬੇਹੱਦ ਨਿੰਦਣਯੋਗ ਹੈ । ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਵਿਦੇਸ਼ ਵੱਲ ਪਰਵਾਸ ਕਰਨ ਸਮੇਂ ਅਜਿਹੇ ਲੋਕਾਂ ਦੇ ਨਾਲ ਅਜਿਹੀ ਧੋਖਾਧੜੀ ਹੋਈ ਏਨਾ ਵਿਅਕਤੀਆਂ ਨੂੰ ਵਰਗਲਾ ਕੇ ਮੋਟੀਆਂ ਰਕਮਾਂ ਬਟੋਰਨ ਵਾਲੇ ਏਜੰਟਾਂ ਖਿਲਾਫ਼ ਵੀ ਸਖਤ ਐਕਸਨ ਲਈ ਰਾਜ ਸਰਕਾਰਾਂ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਪ੍ਰੋ.ਬਡੂੰਗਰ ਨੇ ਕਿਹਾ ਕਿ ਜਿਹੜੇ ਵਿਅਕਤੀ ਡਿਪੌਰਟ ਕੀਤੇ ਗਏ ਹਨ, ਉਸ ਪ੍ਰਤੀ ਮੌਜੂਦਾ ਪੰਜਾਬ ਸਰਕਾਰ ਨੂੰ ਯੋਗ ਤੇ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ ।

Related Post