ਮੋੋਮਸ ਖੁਆ ਕੇ ਲੜਕੇ ਤੋਂ ਲੱਖਾਂ ਦੇ ਗਹਿਣਿਆਂ ਦੀ ਠੱਗੀ ਮਾਰਨ ਤੇ ਦੋ ਕਾਬੂ
- by Jasbeer Singh
- February 3, 2026
ਮੋੋਮਸ ਖੁਆ ਕੇ ਲੜਕੇ ਤੋਂ ਲੱਖਾਂ ਦੇ ਗਹਿਣਿਆਂ ਦੀ ਠੱਗੀ ਮਾਰਨ ਤੇ ਦੋ ਕਾਬੂ ਉੱਤਰ ਪ੍ਰਦੇਸ਼, 3 ਫਰਵਰੀ 2026 : ਭਾਰਤ ਦੇਸ਼ ਦੇ ਉਤਰ ਪ੍ਰਦੇਸ਼ ਦੇ ਦਿਓਰੀਆ ਵਿਖੇ ਇਕ ਲੜਕੇ ਤੋਂ ਮੋਮਸ ਖੁਆਉਣ ਤੇ 85 ਲੱਖ ਰੁਪਏ ਦੇ ਗਹਿਣਿਆਂ ਦੀ ਠੱਗੀ ਮਾਰਨ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਸੀ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਦਿਓਰੀਆ ਵਿਖੇ ਇਕ ਦੁਕਾਨਦਾਰ ਵਲੋਂ ਇਕ ਲੜਕੇ ਤੋ਼਼ ਉਸਨੂੰ ਮੋਮਸ ਖੁਆ ਕੇ 85 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਲੈਣ ਲਏ, ਜਿਸ ਬਾਰੇ ਜਦੋਂ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਰਾਮਪੁਰ ਕਾਰਖਾਨਾ ਥਾਣੇ ਵਿਖੇ ਕੇਸ ਦਰਜ ਕਰਵਾਇਆ। ਇਸ ਸਬੰਧੀ ਲੜਕੇ ਦੇ ਪਿਤਾ ਨੇ ਵੀ ਦਾਅਵਾ ਕੀਤਾ ਸੀ ਕਿ ਦਿਓਰੀਆ ਕਾਸਿਆ ਰੋਡ ਤੇ ਦੁਮਰੀ ਚੌਰਾਹਾ ਵਿਚ ਮੋਮੋ ਸਟਾਲ ਚਲਾਉਣ ਵਾਲੇ ਤਿੰਨ ਨੌਜਵਾਨ ਉਸਦੇ ਪਰਿਵਾਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਕਿਵੇਂ ਪਤਾ ਲੱਗਿਆ ਗਹਿਣਿਆਂ ਦੇ ਮੋਮ ਸਟਾਲ ਵਾਲੇ ਕੋਲ ਹੋਣ ਦਾ ਜਿਸ ਲੜਕੇ ਨੇ ਮੋਮਸ ਖਾਣ ਦੇ ਬਦਲੇ ਵਿਚ ਦੁਕਾਨਦਾਰ ਨੂੰ ਹੀ ਘਰ ਦੇ ਗਹਿਣੇ ਦੇ ਦਿੱਤੇ ਸੀ ਬਾਰੇ ਜਦੋ਼ ਮੁੰਡੇ ਦੀ ਮਾਸੀ ਨੇ ਮੰਗ ਕੀਤੀ ਤਾਂ ਅਲਮਾਰੀ ਖੋਲ੍ਹਣ ਤੇ ਪਤਾ ਲੱਗਿਆ ਕਿ 7ਵੀਂ ਜਮਾਤ ਦੇ ਵਿਦਿਆਰਥੀ ਨੇ ਤਾਂ ਮੋਮਜ਼ ਦੇ ਬਦਲੇ ਗਹਿਣੇ ਦੁਕਾਨਦਾਰ ਨੂੰ ਦੇ ਦਿੱਤੇ ਹਨ। ਜਿਸ ਨਾਲ ਇਕ ਵਾਰ ਤਾਂ ਪੂਰੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ। ਕੀ ਦੱਸਿਆ ਥਾਣੇ ਦੇ ਐਸ. ਐਚ. ਓ. ਨੇ ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਰਾਮਪੁਰ ਕਾਰਖਾਨੇ ਦੇ ਐਸ. ਐਚ. ਓ. ਦੇਵੇਂਦਰ ਕੁਮਾਰ ਸਿੰਘ ਨੇ ਦਸਿਆ ਕਿ ਲੜਕੇ ਦੇ ਪਿਤਾ ਵਿਮਲੇਸ਼ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ ਉਤੇ ਕੇਸ ਦਰਜ ਕੀਤਾ ਗਿਆ ਹੈ।ਵਿਦਿਆਰਥੀ ਦੇ ਪਿਤਾ ਮਿਸ਼ਰਾ ਨੇ ਅਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਤਿੰਨ ਨੌਜੁਆਨਾਂ ਨੇ ਉਸ ਦੇ ਬੇਟੇ ਨਾਲ ਦੋਸਤੀ ਕੀਤੀ, ਜੋ ਉਸ ਦੀ ਪੜ੍ਹਾਈ ਲਈ ਪਿੰਡ ’ਚ ਰਹਿੰਦਾ ਹੈ। ਨੌਜੁਆਨਾਂ ਨੇ ਮੁੰਡੇ ਨਾਲ ਸੌਦਾ ਕੀਤਾ, ਗਹਿਣਿਆਂ ਦੇ ਬਦਲੇ ਮੋਮੋਜ਼ ਦੀ ਪੇਸ਼ਕਸ਼ ਕੀਤੀ । ਕਈ ਦਿਨਾਂ ਤੋਂ ਮੋਮੋਜ਼ ਖਾਣ ਲਈ ਸਟਾਲ ਉਤੇ ਜਾਣ ਦੌਰਾਨ ਮੁੰਡਾ ਉਨ੍ਹਾਂ ਨੂੰ ਗਹਿਣੇ ਦਿੰਦਾ ਰਿਹਾ।
