post

Admin

(Chief Editor)

National

ਤੇਜ ਰਫ਼ਤਾਰ ਕਾਰ ਦੇ ਡਿਵਾਈਵਰ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਦੋ ਦੀ ਮੌਤ

post-img

ਤੇਜ ਰਫ਼ਤਾਰ ਕਾਰ ਦੇ ਡਿਵਾਈਵਰ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਦੋ ਦੀ ਮੌਤ

ਕਾਨਪੁਰ, 20 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਇਕ ਤੇਜ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਦੋ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕਾਨਪੁਰ ਦੇ ਡੇਰਾਪੁਰ ਦੇ ਮੰੁਗੀਸਾਪੁਰ ਨੇੜੇ ਜੋ ਬੀਤੀ ਦੇਰ ਰਾਤ ਇਕ ਤੇਜ ਰਫਤਾਰ ਕਾਰ (Fast car) ਦੇ ਡਿਵਾਈਵਰ ਨਾਲ ਟਕਰਾ ਕੇ ਅੱਗ ਲੱਗ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਓਮ ਸ਼ੁਕਲਾ ਤੇ ਗੁਰਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ ।

ਦਿੱਲੀ ਤੋਂ ਕਾਨਪੁਰ ਆਉਂਦੇ ਵੇਲੇ ਵਾਪਰਿਆ ਹਾਦਸਾ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਦੋਵੇਂ ਵਿਅਕਤੀ ਜੋ ਕਿ ਦਿੱਲੀ ਵਿਖੇ ਕਿਸੇ ਕੰਮ ਲਈ ਗਏ ਹੋਏ ਸਨ ਜਦੋਂ ਵਾਪਸ ਆ ਰਹੇ ਸਨ ਤਾਂ ਉਪਰੋਕਤ ਭਿਆਨਕ ਸੜਕ ਹਾਦਸਾ (Road accident) ਕਾਰ ਚਲਾਉਣ ਵਾਲੇ ਵਿਅਕਤੀ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ । ਪੁਲਸ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਹੋਣ ਕਾਰਨ ਜਿਵੇਂ ਹੀ ਡਿਵਾਈਡਰ ਨਾਲ ਟਕਰਾਈ ਤਾਂ ਉਸ ਵਿਚ ਅੱਗ ਲੱਗ (Fire broke out) ਗਈ ਅਤੇ ਦੋਵੇਂ ਕਾਰ ਅੰਦਰ ਫਸਣ ਕਾਰਨ ਸੜ ਕੇ ਮੌਤ ਦੇ ਘਾਟ ਉਤਰ ਗਏ ।

Related Post

Instagram