post

Admin

(Chief Editor)

Punjab

ਸੰਗਰੂਰ ਵਿੱਚ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਮੌਤ ਇਕ ਜਖਮੀ

post-img

ਸੰਗਰੂਰ ਵਿੱਚ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਮੌਤ ਇਕ ਜਖਮੀ

ਸੰਗਰੂਰ, 15 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਦਿੱਲੀ-ਕਟੜਾ ਐਕਸਪ੍ਰੈਸਵੇਅ `ਤੇ ਬੀਤੀ ਰਾਤ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਦੀ ਮੌਤ ਤੇ ਇਕ ਜਖਮੀ ਹੋਇਆ ਹੈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਜੋ ਦਿੱਲੀ-ਕਟੜਾ ਐਕਸਪ੍ਰੈਸਵੇਅ `ਤੇ ਦੇਰ ਰਾਤ ਕਾਰ ਦੇ ਖੜ੍ਹੇ ਟਰੱਕ ਨਾਲ ਤੇਜ ਰਫ਼ਤਾਰ (Fast pace) ਹੋਣ ਕਾਰਨ ਵਾਪਰਿਆ ਵਿਚ ਕਾਰ ਦੇ ਡਰਾਈਵਰ ਪ੍ਰਿੰਸ ਕੁਮਾਰ (27) ਜੋ ਕਿ ਗੌਤਮ ਬੁੱਧ ਨਗਰ ਜਿ਼ਲ੍ਹਾ (ਉੱਤਰ ਪ੍ਰਦੇਸ਼) ਦੇ ਬੁੱਧ ਨਗਰ ਦਾ ਰਹਿਣ ਵਾਲਾ ਸੀ ਦੀ ਅਤੇ ਇਕ ਲੜਕੀ ਦੀ ਵੀ ਮੌਕੇ `ਤੇ ਹੀ ਮੌਤ ਹੋ ਗਈ ਜਦੋਂ ਕਿ ਐਸ. ਐਸ. ਐਫ. ਦੀ ਟੀਮ ਵਲੋਂ ਸਾਨੀਆ ਨਾਮ ਦੀ ਲੜਕੀ ਨੂੰ ਸੁਰੱਖਿਅਤ ਬਚਾ ਕੇ ਭਵਾਨੀਗੜ੍ਹ ਦੇ ਸੀ. ਐਚ. ਸੀ. ਵਿਖੇ ਦਾਖਲ ਕਰਵਾਇਆ ਗਿਆ ।

ਪੁਲਸ ਕਰ ਰਹੀ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ 

ਐਸ. ਐਸ. ਐਫ. ਟੀਮ (S. S. F. Team) ਨੇ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ । ਹਾਦਸੇ ਤੋਂ ਬਾਅਦ, ਟ੍ਰੈਫਿਕ ਨੂੰ ਬਹਾਲ ਕਰਨ ਲਈ ਹਾਈਡ੍ਰਾ ਮਸ਼ੀਨ ਦੀ ਵਰਤੋਂ ਕਰਕੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਕਿਨਾਰੇ ਕੀਤਾ ਗਿਆ। ਭਵਾਨੀਗੜ੍ਹ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ । ਡਿਊਟੀ ਅਫਸਰ ਏ. ਐਸ. ਆਈ. ਗੁਰਦੀਪ ਸਿੰਘ ਮੌਕੇ `ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ । 

Related Post

Instagram