post

Jasbeer Singh

(Chief Editor)

Latest update

ਚੀਨ ਦੇ 2 ਸਾਬਕਾ ਰੱਖਿਆ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ `ਚ ਮੌਤ ਦੀ ਸਜ਼ਾ

post-img

ਚੀਨ ਦੇ 2 ਸਾਬਕਾ ਰੱਖਿਆ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ `ਚ ਮੌਤ ਦੀ ਸਜ਼ਾ ਬੀਜਿੰਗ, 8 ਮਈ 2026 : ਚੀਨ ਦੇ 2 ਸਾਬਕਾ ਰੱਖਿਆ ਮੰਤਰੀਆਂ ਵੀ ਫੇਂਘੇ ਅਤੇ ਲੀ ਸ਼ਾਂਗਰੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ 2 ਸਾਲ ਦੀ ਰਾਹਤ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਹਾਂ ਨੂੰ ਦਿੱਤੀ ਵੱਖ-ਵੱਖ ਸਜ਼ਾ ਸਰਕਾਰੀ ਸ਼ਿਨਹੁਆ ਸਮਾਚਾਰ ਏਜੰਸੀ ਅਨੁਸਾਰ ਚੀਨ ਦੀ ਫੌਜੀ ਅਦਾਲਤ ਨੇ ਉਨ੍ਹਾਂ ਨੂੰ ਵੱਖ-ਵੱਖ ਸਜ਼ਾ ਦਿੱਤੀ। ਏਜੰਸੀ ਨੇ ਅਦਾਲਤ ਦੇ ਫੈਸਲਿਆਂ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਫੇਂਘੇ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ, ਉਥੇ ਹੀ ਸ਼ਾਂਗਫੂ ਨੂੰ ਰਿਸ਼ਵਤ ਲੈਣ ਅਤੇ ਦੇਣ ਦੋਵਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ । ਦੋਹਾਂ ਨੂੰ ਕੱਢ ਦਿੱਤਾ ਗਿਆ ਸੀ ਸੱਤਾਧਾਰੀ ਕਮਿਊਨਿਸਟ ਪਾਰਟੀ ਵਿਚੋਂ ਫੇਂਘੇ ਅਤੇ ਉਨ੍ਹਾਂ ਤੋਂ ਬਾਅਦ ਰੱਖਿਆ ਮੰਤਰੀ ਬਣੇ ਸ਼ਾਂਗਫੂ ਨੂੰ 2024 ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ `ਚੋਂ ਕੱਢ ਦਿੱਤਾ ਗਿਆ ਸੀ। ਦੋਵਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਧੀਨ ਕੰਮ ਕੀਤਾ ਸੀ । ਉਹ ਜਿਨਪਿੰਗ ਦੀ ਪ੍ਰਧਾਨਗੀ ਵਾਲੇ ਕੇਂਦਰੀ ਫੌਜੀ ਕਮਿਸ਼ਨ ਦੇ ਮੈਂਬਰ ਵੀ ਰਹੇ। ਫੌਂਘੇ ਜਿੱਥੇ 2018 ਤੋਂ 2023 ਤੱਕ ਰੱਖਿਆ ਮੰਤਰੀ ਰਹੇ, ਉੱਥੇ ਹੀ ਸ਼ਾਂਗਰੂ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਕੁਝ ਹੀ ਮਹੀਨੇ ਇਹ ਅਹੁਦਾ ਸੰਭਾਲਿਆ ।

Related Post

Instagram