
ਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕੇ ਨਾਲ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਜਖਮੀ
- by Jasbeer Singh
- December 27, 2024

ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕੇ ਨਾਲ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਜਖਮੀ ਮੁੰਬਈ, 27 ਦਸੰਬਰ : ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਇੱਕ ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜਖਮੀ ਹੋ ਗਿਆ । ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਰੇਤੂਰ ਵਿਚ ਸਥਿਤ ਬਾਗੇਸ਼ਵਰੀ ਖੰਡ ਮਿੱਲ ਵਿੱਚ ਬੁੱਧਵਾਰ ਦੁਪਹਿਰ ਵਾਪਰਿਆ । ਉਸ ਸਮੇਂ ਮਿੱਲ ਵਿੱਚ ਕੰਮ ਹੋ ਰਿਹਾ ਸੀ, ਉਸ ਸਮੇਂ ਸਲਫਰ ਟੈਂਕ ਵਿੱਚ ਧਮਾਕਾ ਹੋ ਗਿਆ । ਮ੍ਰਿਤਕਾਂ ਦੀ ਪਛਾਣ ਸਿੰਧਖੇੜਾ ਰਾਜਾ ਦੇ ਨਿਵਾਸੀ ਅਸ਼ੋਕ ਤੇਜਰਾਓ ਦੇਸ਼ਮੁਖ (56) ਅਤੇ ਪਰੇਤੂਰ ਦੇ ਨਿਵਾਸੀ ਅੱਪਾਸਾਹਿਬ ਸ਼ੰਕਰ ਪਾਰਖੇ (42) ਵਜੋਂ ਹੋਈ ਹੈ । ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਅਧਿਕਾਰੀ ਨੇ ਦੱਸਿਆ ਕਿ ਪਰੇਤੂਰ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.