post

Admin

(Chief Editor)

Haryana News

ਪੰਚਕੂਲਾ ’ਚ ਜਨਰੇਟਰ ਚੜਾਉਂਦੇ ਸਮੇਂ ਕ੍ਰੇਨ ਪਲਟਣ ਨਾਲ ਦੋ ਮਜ਼ਦੂਰਾਂ ਦੀ ਮੌਤ

post-img

ਪੰਚਕੂਲਾ ’ਚ ਜਨਰੇਟਰ ਚੜਾਉਂਦੇ ਸਮੇਂ ਕ੍ਰੇਨ ਪਲਟਣ ਨਾਲ ਦੋ ਮਜ਼ਦੂਰਾਂ ਦੀ ਮੌਤ

ਪੰਚਕੂਲਾ, 14 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਤੀਸਰੀ ਮੰਜਿਲ 'ਤੇ ਜਨਰੇਟਰ ਚੜ੍ਹਾਉਂਦੇ ਵੇਲੇ ਕ੍ਰੇਨ ਪਲਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਮਜ਼ਦੂਰ

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ (Panchkula) ਵਿਖੇ ਜੋ ਇਕ ਕੰਪਨੀ ਦੀ ਤੀਸਰੀ ਮੰਜਿਲ 'ਤੇ ਬੀਤੇ ਦਿਨੀਂ ਕ੍ਰੇਨ ਰਾਹੀਂ ਜਨਰੇਟਰ ਚੜ੍ਹਾਉਂਦੇ (Generator loading) ਵੇਲੇ ਕ੍ਰੇਨ ਦਾ ਸੰਤੁਲਨ ਵਿਗੜਨ ਕਾਰਨ ਕ੍ਰੇਨ 'ਤੇ ਬੈਠੇ ਦੋ ਮਜ਼ਦਰਾਂ ਦੀ ਮੌਤ ਹੋ ਗਈ ਹੈ ਦੀ ਪਛਾਣ ਬਿਹਾਰ ਨਿਵਾਸੀ ਮਨੀਸ਼ ਅਤੇ ਹਿਮਾਚਲ ਪ੍ਰਦੇਸ਼ ਵਾਸੀ ਨਵੀਨ ਦੇ ਤੌਰ 'ਤੇ ਹੋਈ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਵਾਪਰੇ ਹਾਦਸੇ ਤੋਂ ਬਾਅਦ ਦੋਵਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਦਿਆਂ ਹੀ ਸੈਕਟਰ-19 ਪੁਲਸ ਚੌਂਕੀ ਦੇ ਇੰਚਾਰਜ ਟੀਮ ਸਮੇਤ ਮੌਕੇ `ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਜਾਂਚ ਸ਼ੁਰੂ ਕੀਤੀ । ਹਾਦਸੇ ਵਿੱਚ ਕ੍ਰੇਨ ਚਾਲਕ ਵਾਲ-ਵਾਲ ਬਚ ਗਿਆ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।

Related Post

Instagram