post

Jasbeer Singh

(Chief Editor)

Crime

ਗੋਲੀਬਾਰੀ ਕਰਕੇ ਧਮਕੀਆਂ ਦੇਣ ਦੇ ਮਾਮਲੇ ਵਿਚ ਦੋ ਪੰਜਾਬੀ ਸਰੀ ਵਿਖੇ ਗ੍ਰਿਫ਼ਤਾਰ

post-img

ਗੋਲੀਬਾਰੀ ਕਰਕੇ ਧਮਕੀਆਂ ਦੇਣ ਦੇ ਮਾਮਲੇ ਵਿਚ ਦੋ ਪੰਜਾਬੀ ਸਰੀ ਵਿਖੇ ਗ੍ਰਿਫ਼ਤਾਰ

ਕੈਨੇਡਾ, 2 ਜੂਨ 2026 : ਕੈਨੇਡਾ (Canada) ਵਿਖੇ ਸਰੀ ਪੁਲਸ ਵਲੋਂ ਘਰ ਤੇ ਗੋਲੀਬਾਰੀ ਕਰਨ, ਧਮਕੀਆਂ ਦੇਣ ਤੇ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸਰੀ ਪੁਲਸ (Surrey Police) ਨੇ ਗੋਲੀਬਾਰੀ, ਧਮਕੀਆਂ ਅਤੇ ਫਿਰੌਤੀ ਦੇ ਦੋਸ਼ਾਂ ਹੇਠ ਜਿਨ੍ਹਾਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਦਮਨਜੀਤ ਸਿੰਘ ਅਤੇ ਪਰਦੁਮਨ ਸਿੰਘ ਵਜੋਂ ਕੀਤੀ ਗਈ ਹੈ । ਉਪਰੋਕਤ ਪਕੜੇ ਗਏ ਦੋਵੇਂ ਨੌਜਵਾਨਾਂ ਨੂੰ ਹੁਣ 16 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

ਕੀ ਜਾਣਕਾਰੀ ਦਿੱਤੀ ਸਾਰਜੈਂਟ ਲਿੰਡਸੇ ਹੌਟਨ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਰਜੈਂਟ ਲਿੰਡਸੇ ਹੌਟਨ ਨੇ ਦੱਸਿਆ ਕਿ 22 ਅਪ੍ਰੈਲ ਨੂੰ ਅੱਧੀ ਰਾਤ ਵੇਲੇ ਸਰੀ ਦੀ 134 ਸਟਰੀਟ ਅਤੇ 87-ਏ ਐਵੇਨਿਊ ਸਥਿਤ ਇਕ ਘਰ ’ਤੇ ਗੋਲੀਬਾਰੀ (Shooting) ਹੋਣ ਦੀ ਸੂਚਨਾ ਮਿਲੀ ਸੀ । ਜਦੋਂ ਪੁਲਸ ਉੱਥੇ ਪਹੁੰਚੀ ਤਾਂ ਦੇਖਿਆ ਕਿ ਗੋਲੀਆਂ ਮਾਰ ਕੇ ਇਮਾਰਤ ਅਤੇ ਬਾਹਰ ਖੜ੍ਹੀਆਂ ਕਾਰਾਂ ਦਾ ਨੁਕਸਾਨ ਕੀਤਾ ਗਿਆ ਸੀ ਪਰ ਘਰ ’ਚ ਮੌਜੂਦ ਲੋਕ ਪੂਰਨ ਤੌਰ ’ਤੇ ਸੁਰੱਖਿਅਤ ਰਹੇ ।

ਘਟਨਾ ਦੀ ਜਾਂਚ ਟੀਮ ਨੇ ਕੀਤਾ ਸਮੁੱਚੀ ਘਟਨਾ ਦਾ ਖੁਲਾਸਾ

ਉਪਰੋਕਤ ਥਾਂ ਤੇ ਵਾਪਰੀ ਘਟਨਾ ਦੀ ਜਾਂਚ ਦਾ ਜਿ਼ੰਮਾ ਪੁਲਸ ਦੀ ਜਿਸ `ਫਿਰੌਤੀ ਵਿਰੋਧੀ ਟੀਮ` ਵਲੋਂ ਸੰਭਾਲਿਆ ਗਿਆ ਸੀ ਨੇ ਜਾਂਚ ’ਚ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ (ਸੀ. ਬੀ. ਐਸ. ਏੇ.) ਅਤੇ ਹੋਰ ਪੁਲਸ ਫੋਰਸਾਂ ਦੇ ਸਹਿਯੋਗ ਨਾਲ ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਬੀਤੇ ਦਿਨੀਂ ਉਨ੍ਹਾਂ ਦੀ ਰਿਹਾਇਸ਼ `ਤੇ ਛਾਪੇਮਾਰੀ ਦਾ ਵਾਰੰਟ ਹਾਸਲ ਕਰਕੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ।

ਕੀ ਸਾਹਮਣੇ ਆਇਆ ਪੁੱਛਗਿੱਛ ਦੌਰਾਨ

ਪੁਲਸ ਵਲੋਂ ਦੋਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੇ ਗੋਲੀਬਾਰੀ ਕਰਕੇ ਘਰ ਵਾਲਿਆਂ ਦੇ ਮਨਾਂ ’ਚ ਦਹਿਸ਼ਤ ਪੈਦਾ ਕੀਤੀ ਸੀ ਤਾਂ ਜੋ ਫਿਰੌਤੀ ਦੀ ਮੰਗ ਪੂਰੀ ਕਰਵਾਈ ਜਾ ਸਕੇ । ਸਰਹੱਦੀ ਏਜੰਸੀ ਦੇ ਸੂਤਰਾਂ ਅਨੁਸਾਰ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਡਿਪੋਰਟ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।  

Related Post

Instagram