
ਉਮੰਗ ਸੰਸਥਾਂ ਵੱਲੋਂ ਨਿਊ ਡੈਫੋਡਿਲ ਪਬਲਿਕ ਹਾਈ ਸਕੂਲ ਤਫੱਜਲਪੁਰਾ ਵਿਖੇ 37ਵਾਂ ਸਾਈਬਰ ਸੁਰੱਖਿਆ ਸੈਮੀਨਾਰ ਆਯੋਜਿਤ
- by Jasbeer Singh
- January 24, 2025

ਉਮੰਗ ਸੰਸਥਾਂ ਵੱਲੋਂ ਨਿਊ ਡੈਫੋਡਿਲ ਪਬਲਿਕ ਹਾਈ ਸਕੂਲ ਤਫੱਜਲਪੁਰਾ ਵਿਖੇ 37ਵਾਂ ਸਾਈਬਰ ਸੁਰੱਖਿਆ ਸੈਮੀਨਾਰ ਆਯੋਜਿਤ ਪਟਿਆਲਾ : ਉਮੰਗ ਵੈੱਲਫੈਅਰ ਫਾਊਂਡੇਸ਼ਨ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਡੀ. ਐਸ. ਪੀ. ਪੀ. ਪੀ. ਐਸ. ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸਾਈਬਰ ਸੁਰੱਖਿਆ ਸੈਮੀਨਾਰ ਤਹਿਤ 37ਵਾਂ ਸੈਮੀਨਾਰ ਤਫੱਜਲਪੁਰਾ ਵਿਖੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਡੈਫੋਡਿਲ ਗਰੁੱਪ ਆਫ ਸਕੂਲਜ਼ ਦੇ ਅਧੀਨ ਚੱਲ ਰਹੇ ਨਿਊ ਡੈਫੋਡਿਲ ਪਬਲਿਕ ਹਾਈ ਸਕੂਲ ਵਿਖੇ ਲਗਾਇਆ ਗਿਆ। ਜਿਸ ਵਿੱਚ ਕਰੀਬ 70 ਵਿਦਿਆਰਥੀਆਂ ਨੇ ਭਾਗ ਲਿਆ । ਇਹ ਪ੍ਰਗਟਾਵਾ ਉਮੰਗ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕੀਤਾ ਅਤੇ ਕਿਹਾ ਕਿ ਇਹ ਸੈਮੀਨਾਰ ਉਮੰਗ ਸੰਸਥਾਂ ਟੀਮ ਅਤੇ ਸ਼ਮਸ਼ੇਰ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਟੀਮ ਦੇ ਸਾਂਝੇ ਉਪਰਾਲੇ ਨਾਲ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਏ ਜਾ ਰਹੇ ਹਨ, ਤਾਂ ਜੋ ਵਿਿਦਆਰਥੀਆਂ ਰਾਹੀ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਸਾਰੇ ਸਮਾਜ ਤੱਕ ਪਹੁੰਚਾਈ ਜਾ ਸਕੇ । ਇਸ ਮੌਕੇ ਸਕੂਲ ਦੇ ਮੁਖੀ ਪਰਦੀਪ ਕੌਰ ਮੁੱਖ ਅਧਿਆਪਕ ਨੇ ਉਮੰਗ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਇਹ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ । ਉਨਾਂ ਸੰਸਥਾਂ ਦੇ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਵੱਲੋਂ ਸਾਈਬਰ ਸਕਿਊਰਟੀ ਸੰਬੰਧੀ ਦਿੱਤੇ ਲੈਕਚਰ ਦੀ ਕਾਫੀ ਤਾਰੀਫ ਕੀਤੀ ਅਤੇ ਅਤੇ ਕਿਹਾ ਕਿ ਅਜਿਹੇ ਸੈਮੀਨਾਰ ਬੱਚਿਆਂ ਨੂੰ ਹੋਣ ਵਾਲੇ ਫਰਾਡ ਤੋਂ ਬਚਣ ਲਈ ਜਾਗਰੂਕ ਕਰਦੇ ਹਨ ਅਤੇ ਇਸ ਦੇ ਨਾਲ ਹੋਰਨਾਂ ਲੋਕਾਂ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ। ਉਨਾਂ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਮੁੜ ਸੈਮੀਨਾਰ ਕਰਵਾਉਣ ਦੀ ਇੱਛਾ ਪ੍ਰਗਟਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਉਮੰਗ ਸੰਸਥਾਂ ਤੋਂ ਪ੍ਰਧਾਨ ਅਰਵਿੰਦਰ ਸਿੰਘ, ਕੋਆਰਡੀਨੇਟਰ ਗਗਨਪ੍ਰੀਤ ਕੌਰ, ਗੁਰਦੀਪ ਸਿੰਘ ਅਤੇ ਸ਼ਮਸ਼ੇਰ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਟੀਮ ਤੋਂ ਇੰਦਰਜੀਤ ਕੁਮਾਰ ਸ਼ਰਮਾ ਪ੍ਰਧਾਨ, ਬਲਜਿੰਦਰ ਕੁਮਾਰ ਮੀਤ ਪ੍ਰਧਾਨ, ਜਤਿੰਦਰ ਪਾਠਕ ਸੰਯੁਕਤ ਸਕੱਤਰ, ਸ਼੍ਰੀਮਤੀ ਭਾਵਨਾ ਅਚਾਰੀਆ ਮੈਂਬਰ ਤੇ ਸਕੂਲ ਸਟਾਫ਼ ਤੋਂ ਪਰਦੀਪ ਕੌਰ ਮੁੱਖ ਅਧਿਆਪਕ, ਗੁਰਮੀਤ ਕੌਰ ਵਾਈਸ ਪ੍ਰਿੰਸੀਪਲ, ਅਨੁਧਾਰਾ ਕੰਪਿਊਟਰ ਅਧਿਆਪਕ, ਸੰਦੀਪ ਕੌਰ ਗਣਿਤ ਅਧਿਆਪਕ, ਵਰਿੰਦਰ ਕੌਰ ਹਿੰਦੀ ਅਧਿਆਪਕ ਮੌਜੂਦ ਸਨ ।