
ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਪੰਜਾਬ ਕੋਆਰਡੀਨੇਟਰ ਵਿਪੁਲ ਕੁਮਾਰ ਅਤੇ ਪੰਜਾਬ ਇੰਚਾਰਜ ਅਜੀਤ ਸਿੰਘ ਭੈ
- by Jasbeer Singh
- June 21, 2025

ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਪੰਜਾਬ ਕੋਆਰਡੀਨੇਟਰ ਵਿਪੁਲ ਕੁਮਾਰ ਅਤੇ ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਨੇ ਕੀਤੀ ਵਿਧਾਨ ਸਭਾਵਾਂ ਦੀ ਸਮੀਖਿਆ ਪਟਿਆਲਾ:- ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਫੈਕਟਰੀ ਏਰੀਆ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਦੀ ਅਗਵਾਈ ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਅਤੇ 2024 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਜਿਲ੍ਹਾ ਪੱਧਰ ਤੇ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਨਾਲ ਜਿਲ੍ਹਾ ਪਟਿਆਲਾ ਵਿਧਾਨ ਸਭਾਵਾਂ ਦੀ ਸਮੀਖਿਆ ਬੈਠਕ ਕੀਤੀ ਗਈ। ਜਿਸ ਵਿੱਚ ਬਸਪਾ ਪੰਜਾਬ ਦੇ ਕੋਆਰਡੀਨੇਟਰ ਪਾਰਟੀ ਦੇ ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਵੱਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵਿਪੁਲ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਸਪਾ ਪੰਜਾਬ ਸੰਭਾਲੋ ਮੁਹਿੰਮ ਤਹਿਤ ਸਮੀਖਿਆ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਵਿੱਚ ਦੌਰੇ ਕੀਤੇ ਜਾ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਭਰਪੂਰ ਜਨ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰ ਤੇ ਪਟਿਆਲਾ ਦੀ ਹਰ ਵਿਧਾਨ ਸਭਾ ਨਾਲ ਸਬੰਧਤ ਸਾਰੇ ਅਹੁਦੇਦਾਰ ਅਤੇ ਵਰਕਰਾਂ ਨੇ ਬੈਠਕ ਵਿੱਚ 100 ਫੀਸਦੀ ਆਪਣੀ ਹਾਜਰੀ ਦਰਜ ਕਰਵਾਈ ਹੈ ਤੇ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਦੀ ਪਾਰਟੀ ਸਬੰਧੀ ਸਥਿਤੀ ਅਤੇ ਬਸਪਾ ਪ੍ਰਤੀ ਕਾਰਜਾਂ ਸਬੰਧੀ ਸਾਨੂੰ ਜਾਣੂ ਕਰਵਾਇਆ ਹੈ। ਇਸ ਮੌਕੇ ਬਲਦੇਵ ਸਿੰਘ ਮਹਿਰਾ, ਜੋਗਾ ਸਿੰਘ ਪਨੋਦੀਆਂ, ਸੁਰਜੀਤ ਸਿੰਘ ਗੋਰੀਆ, ਅੰਗਰੇਜ਼ ਸਿੰਘ, ਰੂਪ ਸਿੰਘ ਬਠੋਈ, ਹਰਦੀਪ ਸਿੰਘ ਚੁੰਬਰ, ਰਾਮ ਲਾਲ ਰਾਠੀਆਂ, ਗੁਰਮੀਤ ਸਿੰਘ, ਜਰਨੈਲ ਸਿੰਘ ਸਵਾਜਪੁਰ, ਰਵੀ ਕੁਮਾਰ, ਜਰਨੈਲ ਸਿੰਘ, ਸੁਖਲਾਲ ਗੁਠਲੀਆਂ, ਕਰਨੈਲ ਸਿੰਘ, ਜਸਪਾਲ ਸਿੰਘ ਕਾਮੀ, ਕੁਸ਼ਵਿੰਦਰ ਕਲਿਆਣ, ਹਰਵਿੰਦਰ ਸਿੰਘ ਨਰੜੂ, ਰਾਜਿੰਦਰ ਸਿੰਘ ਚੱਪੜ, ਕੁਲਦੀਪ ਸਿੰਘ ਸੁਹਰੋਂ, ਰਘਬੀਰ ਸਿੰਘ, ਜਰਨੈਲ ਸਿੰਘ ਬਿੱਟੂ, ਸਤਬੀਰ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਤੋਪਲਾ, ਜਗਤਾਰ ਸਿੰਘ ਬਹਾਦਰਗੜ੍ਹ, ਮਲਕੀਤ ਸਿੰਘ, ਗੁਰਚਰਨ ਸਿੰਘ ਬਾਰਨ, ਜਗਮੇਲ ਸਿਘ ਜੱਸਲ, ਮੱਘਰ ਸਿੰਘ ਕਨਸੁਹਾ, ਜਗਤਾਰ ਸਿੰਘ ਰੋੜੇਵਾਲ, ਰਾਮ ਸਰੂਪ, ਮੇਹਰ ਸਿਘ ਬਸਪਾ ਦੇ ਸੀਨੀਅਰ ਆਗੂ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.