post

Jasbeer Singh

(Chief Editor)

National

ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਬਣੇ ਪੱਛਮੀ ਬੰਗਾਲ ਦੇ ਮੁੱਖ ਆਬਜਰਵਰ

post-img

ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਬਣੇ ਪੱਛਮੀ ਬੰਗਾਲ ਦੇ ਮੁੱਖ ਆਬਜਰਵਰ ਨਵੀਂ ਦਿੱਲੀ, 5 ਮਈ 2026 : ਭਾਰਤੀ ਜਨਤਾ ਪਾਰਟੀ ਜਿਸਨੇ ਹਾਲ ਹੀ ਵਿਚ ਪੱਛਮੀ ਬੰਗਾਲ ਵਿਖੇ ਇਕ ਵੱਡੀ ਰਾਜਨੀਤਕ ਜਿੱਤ ਪ੍ਰਾਪਤ ਕੀਤੀ ਹੈ ਨੇ ਅਗਲੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਹਾਈਕਮਾਂਡ ਨੇ ਕੀਤੀ ਆਬਜਵਰਾਂ ਤੇ ਸਹਿ-ਆਬਰਵਰਾਂ ਦੀ ਨਿਯੁਕਤੀ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਨੇ ਅਗਲੀ ਰਣਨੀਤੀ ਉੱਤੇ ਕੰਮ ਸ਼ੁਰੂ ਕਰਦਿਆਂ ਪਾਰਟੀ ਹਾਈਕਮਾਂਡ ਵੱਲੋਂ ਪੱਛਮੀ ਬੰਗਾਲ ਅਤੇ ਅਸਾਮ ਵਰਗੇ ਅਹਿਮ ਰਾਜਾਂ ਲਈ ਕੇਂਦਰੀ ਆਬਜ਼ਰਵਰਾਂ ਅਤੇ ਸਹਿ-ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਸਦੇ ਚਲਦਿਆਂ ਭਾਜਪਾ ਨੇ ਪੱਛਮੀ ਬੰਗਾਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੱਖ ਆਬਜ਼ਰਵਰ ਉੜੀਸਾ ਦੇ ਮੁੱਖ ਮੰਤਰੀ ਮੋਹਨ ਮਾਝੀ ਨੂੰ ਬੰਗਾਲ ਲਈ ਸਹਿ-ਆਬਜ਼ਰਵਰ ਦੀ ਜਿ਼ੰਮੇਵਾਰੀ ਸੌਂਪੀ ਗਈ ਹੈ । ਹੋਰ ਕਿਸ ਕਿਸ ਨੂੰ ਦਿੱਤੀ ਗਈ ਹੈ ਜਿੰਮੇਵਾਰੀ ਭਾਜਪਾ ਵਲੋਂ ਜਿਸ ਤਰ੍ਹਾਂ ਪੱਛਮੀ ਬੰਗਾਲ ਲਈ ਆਬਜਰ ਤੇ ਸਹਿ-ਆਬਜਵਰ ਦੀ ਨਿਯੁਕਤੀ ਕੀਤੀ ਗਈ ਹੈ ਉਸੇ ਤਰ੍ਹਾਂ ਅਸਾਮ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੂੰ ਮੁੱਖ ਆਬਜ਼ਰਵਰ ਲਗਾਇਆ ਗਿਆ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅਸਾਮ ਲਈ ਸਹਿ-ਆਬਜ਼ਰਵਰ ਨਿਯੁਕਤ ਕਰਕੇ ਇੱਕ ਵੱਡੀ ਸਿਆਸੀ ਜਿ਼ੰਮੇਵਾਰੀ ਦਿੱਤੀ ਗਈ ਹੈ ।

Related Post

Instagram