post

Jasbeer Singh

(Chief Editor)

Latest update

ਪੈਰਿਸ ਓਲੰਪਿਕ ਵਿਚ ਨੀਰਜ ਚੋਪੜਾ ਦੇ ਸੋਨ ਤਗ਼ਮਾ ਜਿੱਤਣ ਤੇ ਲੱਖਾਂ ਲੋਕਾਂ ਨੂੰ ਮੁਫਤ ਵੀਜ਼ੇ ਦਾ ਅਨੋਖਾ ਐਲਾਨ

post-img

ਪੈਰਿਸ ਓਲੰਪਿਕ ਵਿਚ ਨੀਰਜ ਚੋਪੜਾ ਦੇ ਸੋਨ ਤਗ਼ਮਾ ਜਿੱਤਣ ਤੇ ਲੱਖਾਂ ਲੋਕਾਂ ਨੂੰ ਮੁਫਤ ਵੀਜ਼ੇ ਦਾ ਅਨੋਖਾ ਐਲਾਨ ਨਵੀਂ ਦਿੱਲੀ : ਪੈਰਿਸ ਓਲੰਪਿਕ ਵਿੱਚ ਭਾਰਤ ਦੇ ਸਟਾਰ ਖਿਡਾਰੀ ਅਤੇ ਟੋਕੀਓ ਓਲੰਪਿਕ ਦਾ ਸੋਨ ਤਗਮਾ ਜੇਤੂ ਨੀਰਜ ਚੋਪੜਾ ਵੱਲੋਂ ਸੋਨ ਤਗਮਾ ਜਿੱਤਣ ਉੱਤੇ ਭਾਰਤੀ ਮੂਲ ਦੇ ਇੱਕ ਸੀਈਓ ਨੇ ਨੀਰਜ ਚੋਪੜਾ ਦੀ ਜਿੱਤ ‘ਤੇ ਲੋਕਾਂ ਨੂੰ ਸ਼ਾਨਦਾਰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਪੂਰੇ ਦੇਸ਼ ਨੂੰ ਇਸ ਵਾਰ ਵੀ ਉਸ ਤੋਂ ਉਮੀਦਾਂ ਹਨ ਅਤੇ ਸੋਨ ਤਗਮਾ ਜਿੱਤਣ ਦੇ ਦਾਅਵੇਦਾਰਾਂ ਵਿੱਚੋਂ ਨੀਰਜ ਇੱਕ ਹੈ। ਅਮਰੀਕਾ ਦੇ ਉੱਘੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਆਨਲਾਈਨ ਵੀਜ਼ਾ ਕੰਪਨੀ ਐਟਲਸ ਦੇ ਸੰਸਥਾਪਕ ਅਤੇ ਸੀਈਓ ਮੋਹਕ ਨਾਹਟਾ ਨੇ ਲਿੰਕਡਇਨ ‘ਤੇ ਸ਼ੇਅਰ ਕੀਤੀ ਪੋਸਟ ਵਿੱਚ 30 ਜੁਲਾਈ ਨੂੰ ਕਿਹਾ ਹੈ ਕਿ ਜੇਕਰ ਨੀਰਜ ਚੋਪੜਾ ਇਸ ਓਲੰਪਿਕ ‘ਚ ਸੋਨ ਤਮਗਾ ਜਿੱਤਦਾ ਹੈ ਤਾਂ ਉਨ੍ਹਾਂ ਦੀ ਕੰਪਨੀ ਸਾਰੇ ਲੋਕਾਂ ਨੂੰ ਮੁਫਤ ਵੀਜ਼ਾ ਦੇਵੇਗੀ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਮੋਹਕ ਨਾਹਟਾ ਨੇ ਕਿਹਾ ਹੈ ਕਿ ਇਸ ਲਈ ਕੋਈ ਫੀਸ ਨਹੀਂ ਲੱਗੇਗੀ ਅਤੇ ਲੋਕ ਕਿਸੇ ਇੱਕ ਦੇਸ਼ ਲਈ ਮੁਫ਼ਤ ਵੀਜ਼ਾ ਲੈ ਸਕਦੇ ਹਨ ਤੇ ਇਸ ਪੇਸ਼ਕਸ਼ ਦਾ ਲਾਭ ਲੈਣ ਲਈ, ਗਾਹਕਾਂ ਨੂੰ ਆਪਣਾ ਈਮੇਲ ਪਤਾ ਸਾਂਝਾ ਕਰਨਾ ਹੋਵੇਗਾ। ਉਪਰੰਤ ਉਕਤ ਕੰਪਨੀ ਈਮੇਲ ਰਾਹੀਂ ਮੁਫਤ ਵੀਜ਼ਾ ਕ੍ਰੈਡਿਟ ਲਈ ਖਾਤਾ ਬਣਾਏਗੀ।

Related Post