post

Admin

(Chief Editor)

National

ਹਰਿਆਣਵੀ ਗਾਇਕ ਦਾ ਕਤਲ ਕਰਨ ਵਾਲਿਆਂ ਦਾ ਯੂ. ਪੀ. ਪੁਲਸ ਨੇ ਕੀਤਾ ਐਨਕਾਊਂਟਰ

post-img

ਹਰਿਆਣਵੀ ਗਾਇਕ ਦਾ ਕਤਲ ਕਰਨ ਵਾਲਿਆਂ ਦਾ ਯੂ. ਪੀ. ਪੁਲਸ ਨੇ ਕੀਤਾ ਐਨਕਾਊਂਟਰ

ਉਤਰ ਪ੍ਰਦੇਸ਼, 31 ਅਗਸਤ 2026 : ਹਰਿਆਣਾ ਦੇ ਪ੍ਰਸਿੱਧ ਗਾਇਕ ਅੰਕਿਤ ਬਲੀਯਾਨ (Singer Ankit Baliyan) ਦਾ ਕਤਲ ਕਰਨ ਵਾਲੇ ਕਾਤਲਾਂ ਦਾ ਉਤਰ ਪ੍ਰਦੇਸ਼ ਦੀ ਪੁਲਸ ਵਲੋਂ ਐਨਕਾਊਂਟਰ (Encounter) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਗਾਇਕ ਅੰਕਿਤ ਬਾਲੀਯਾਨ ਜਿਸਦਾ ਕੁਝ ਦਿਨ ਪਹਿਲਾਂ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਕਤਲ ਕਰ ਦਿੱਤਾ ਗਿਆ ਸੀ ਦੀ ਦੇ ਕਾਤਲਾਂ ਦਾ ਉਤਰ ਪ੍ਰਦੇਸ਼ ਦੀ ਪੁਲਸ (Uttar Pradesh Police) ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਵਾਲਿਆਂ ਦੀ ਪਛਾਣ ਸੁਮਿਤ ਅਤੇ ਮੋਹਿਤ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਵਿਅਕਤੀ ਸੋਨੀਪਤ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ਤੇ 50-50 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਸੀ ਅਤੇ ਇਹ ਦੋਵੇਂ ਗੋਗੀ ਗੈਂਗ ਨਾਲ ਜੁੜੇ ਹੋਏ ਸ਼ੁਟਰ ਹਨ।

ਕੀ ਦੱਸਿਆ ਐਸ. ਪੀ. ਨੇ

ਯੂ. ਪੀ. ਦੇ ਜਿਲਾ ਸ਼ਾਮਲੀ ਦੇ ਐਸ. ਪੀ. ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਸ਼ੂਟਰ ਮੋਟਰਸਾਈਕਲ `ਤੇ ਸਵਾਰ ਹੋ ਕੇ ਸੋਨੀਪਤ ਵੱਲ ਭੱਜ ਰਹੇ ਸਨ ਨੂੰ ਇੱਕ ਸੂਚਨਾ ਦੇ ਆਧਾਰ `ਤੇ ਪੁਲਸ ਨੇ ਅੱਜ ਸਵੇਰੇ ਘੇਰ ਲਿਆ; ਫੜੇ ਜਾਣ ਦੇ ਡਰੋਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ । ਪੁਲਸ ਨੂੰ ਜਵਾਬੀ ਕਾਰਵਾਈ ਵਜੋਂ ਫਾਇਰਿੰਗ ਕਰਨੀ ਪਈ । ਦੋਵਾਂ ਪਾਸਿਆਂ ਤੋਂ ਕਰੀਬ 20 ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਸੁਮਿਤ ਅਤੇ ਮੋਹਿਤ ਨੂੰ ਗੋਲੀਆਂ ਲੱਗੀਆਂ । ਪੁਲਸ ਉਨ੍ਹਾਂ ਦੋਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Related Post

Instagram