
ਥਾਣਾ ਅਰਬਨ ਐਸਟੇਟ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
- by Jasbeer Singh
- June 8, 2025

ਥਾਣਾ ਅਰਬਨ ਐਸਟੇਟ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਪਟਿਆਲਾ, 8 ਜੂਨ 2025 : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 250 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬੱਲੂ ਕੁਮਾਰ ਪੁੱਤਰ ਸ਼ਾਮ ਸੰੁਦਰ ਵਾਸੀ ਪਿੰਡ ਰਹਿਮਾਪੁਰ ਜਿਲਾ ਫਤਿਹਪੁਰ ਯੂ. ਪੀ. ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਰਾਜੇਸ਼ ਕੁਮਾਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਟੀ-ਪੁਆਇੰਟ ਚਿਨਾਰ ਬਾਗ ਫੇਸ-2 ਅਰਬਨ ਅਸਟੇਟ ਪਟਿਆਲਾ ਕੋਲ ਮੌਜੂਦ ਸਨ ਨੇ ਜਦੋਂ ਉਕਤ ਵਿਅਕਤੀ ਦੇ ਟਰੱਕ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਸ ਵਿਚੋਂ 250 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.