ਅਮਰੀਕਾ ਨੇ ਈਰਾਨ ਨੂੰ ਹੋਰਮੂਜ ਜਲਡਮਰੂ ਖੋਲ੍ਹਣ ਲਈ ਦਿੱਤਾ ਸਮਾਂ ਅਮਰੀਕਾ, 6 ਅਪ੍ਰੈਲ 2026 : ਮੱਧ ਪੂਰਬ ਵਿਖੇ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਨੂੰ ਹੋਰਮੂਜ ਜਲਡਮਰੂ ਖੋਲ੍ਹਣ ਲਈ ਮੰਗਲਵਾਰ ਤੱਕ ਦਾ ਸਮਾਂ ਪ੍ਰਦਾਨ ਕੀਤਾ ਹੈ। ਕੀ ਚਿਤਾਵਨੀ ਦਿੱਤੀ ਅਮਰੀਕੀ ਰਾਸ਼ਟਰਪਤੀ ਨੇ ਜਾਣਕਾਰੀ ਮੁਤਾਬਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਜੇਕਰ ਈਰਾਨ ਉਪਰੋਕਤ ਥਾਂ ਹੋਰਮੂਜ ਜਲਡਮਰੂ ਨੂੰ ਦਿੱਤੇ ਗਏ ਸਮੇਂ ਮੁਤਾਬਕ ਨਹੀਂ ਖੋਲ੍ਹਦਾ ਹੈ ਤਾਂ ਅਮਰੀਕੀ ਫੌਜ ਈਰਾਨ ਦੇ ਸਿਵਲ ਬੁਨਿਆਦੀ ਢਾਂਚੇ ਖਾਸ ਕਰਕੇ ਬਿਜਲੀ ਘਰਾਂ ਅਤੇ ਵੱਡੇ ਪੁਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗੀ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਹੈ ਕਿ ਹੋਰਮੂਜ ਜਲਡਮਰੂ ਨੂੰ ਖੋਲੋ ਨਹੀਂ ਤਾਂ ਤੁਸੀਂ ਨਰਕ ਵਿਚ ਰਹੋਗੇ ਤੇ ਬਸ ਦੇਖਦੇ ਜਾਓ। ਦੱਸਣਯੋਗ ਹੈ ਕਿ ਭਾਰਤੀ ਸਮੇਂ ਅਨੁਸਾਰ ਦਿੱਤਾ ਗਿਆ ਸਮਾਂ ਬੁੱਧਾਰ ਸਵੇਰੇ ਸਾਢੇ ਵਜੇ ਦਾ ਹੈ। ਕੀ ਨਾਮ ਦਿੱਤਾ ਹੈ ਇਸ ਦਿਨ ਨੂੰ ਅਮਰੀਕਾ ਨੇ ਅਮਰੀਕਾ ਨੇ ਜੋ ਈਰਾਨ ਨੂੰ ਹਰਮੂਜ ਜਲਡਮਰੂ ਖੋਲ੍ਹਣ ਲਈ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਹੈ ਵਾਲੇ ਦਿਨ ਨੂੰ ਅਮਰੀਕਾ ਵਲੋਂ `ਪਾਵਰ ਪਲਾਂਟ ਦਿਵਸ` ਅਤੇ `ਪੁਲ ਦਿਵਸ` ਦਾ ਨਾਂ ਦਿੱਤਾ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਅਮਰੀਕੀ ਫੌਜ ਈਰਾਨ ਦੇ ਸਿਵਲ ਬੁਨਿਆਦੀ ਢਾਂਚੇ, ਖਾਸ ਕਰਕੇ ਬਿਜਲੀ ਘਰਾਂ ਅਤੇ ਵੱਡੇ ਪੁਲਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗੀ ਯਾਨੀ ਕਿ ਅਮਰੀਕਾ ਈਰਾਨ ਵਿਚ ਤਬਾਹੀ ਮਚਾ ਦੇਵੇਗਾ।
