ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ ਵਾਸਿ਼ੰਗਟਨ, 24 ਦਸੰਬਰ 2025 : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਨੇ ਉਸ ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਵਾਪਸ ਲੈ ਲਈ ਹੈ, ਜੋ ਗੈਰ-ਕਾਨੂੰਨੀ ਤੌਰ `ਤੇ ਦੇਸ਼ ਵਿਚ ਦਾਖਲ ਹੋਇਆ ਸੀ। ਦੋ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਨੇ ਕਰ ਦਿੱਤੀ ਸੀ ਜਨਤਕ ਚਿੰਤਾ ਪੈਦਾ ਇਸ ਮਾਮਲੇ ਨੇ ਜਨਤਕ ਚਿੰਤਾ ਪੈਦਾ ਕਰ ਦਿੱਤੀ ਸੀ ਕਿ ਜੇਕਰ ਗੁਆਨ ਹੇਗ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ ਬੀਜਿੰਗ ਉਸ ਨੂੰ ਚੀਨ ਦੇ ਸ਼ਿਨਜਿਆਂਗ ਇਲਾਕੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੇਨਕਾਬ ਕਰਨ ਵਿਚ ਮਦਦ ਕਰਨ ਲਈ ਸਜ਼ਾ ਦੇ ਸਕਦਾ ਹੈ। ਮਾਮਲੇ ਵਿਚ ਸਹਾਇਤਾ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਵਕੀਲ ਰੇਹਾਨ ਅਸਾਤ ਨੇ ਕਿਹਾ ਕਿ ਗੁਆਨ ਹੇਂਗ ਦੇ ਵਕੀਲ ਨੂੰ ਡੀ. ਐੱਚ. ਐੱਸ. ਵੱਲੋਂ ਇਕ ਪੱਤਰ ਮਿਲਿਆ ਹੈ, ਜਿਸ ਵਿਚ ਉਸ ਨੂੰ ਯੂਗਾਂਡਾ ਭੇਜਣ ਦੀ ਬੇਨਤੀ ਵਾਪਸ ਲੈਣ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ।
