post

Admin

(Chief Editor)

National

ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ `ਚ ਹੋਇਆ 2.9 ਕਰੋੜ ਡਾਲਰ `ਚ ਸਮਝੌਤਾ

post-img

ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ `ਚ ਹੋਇਆ 2.9 ਕਰੋੜ ਡਾਲਰ `ਚ ਸਮਝੌਤਾ ਅਮਰੀਕਾ, 13 ਫਰਵਰੀ 2026 : ਅਮਰੀਕਾ ਦੇ ਸਿਆਟਲ ਸ਼ਹਿਰ ਵਿਖੇ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੀ ਲੜਕੀ ਦੇ ਮਾਮਲੇ ਵਿਚ ਉਸਦੇ ਪਰਿਵਾਰ ਨਾਲ ਸਮਝੌਤਾ ਹੋਣ ਦਾ ਪਤਾ ਚੱਲਿਆ ਹੈ। ਕੀ ਸਮਝੌਤਾ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਿਆਟਲ ਸ਼ਹਿਰ ਨੇ 2023 `ਚ ਇਕ ਪੁਲਸ ਅਧਿਕਾਰੀ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਜਾਨ ਗੁਆਉਣ ਵਾਲੀ ਭਾਰਤ ਦੀ 23 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਜਾਨ੍ਹਵੀ ਕੰਦੁਲਾ ਦੇ ਪਰਿਵਾਰ ਨਾਲ 2.9 ਕਰੋੜ ਅਮਰੀਕੀ ਡਾਲਰ ਦੇ ਸਮਝੌਤੇ `ਤੇ ਸਹਿਮਤੀ ਪ੍ਰਗਟਾਈ ਗਈ ਹੈ । ਕੰਦੂਲਾ ਨੂੰ ਕਿਸ ਸਮੇਂ ਟੱਕਰ ਮਾਰ ਦਿੱਤੀ ਗਈ ਸੀ ਜਾਹਨਵੀ ਕੰਦੂਲਾ ਨੂੰ ਅਧਿਕਾਰੀ ਕੇਵਿਨ ਡੇਵ ਦੀ ਗੱਡੀ ਨੇ ਉਸ ਸਮੇਂ ਟੱਕਰ ਮਾਰੀ ਸੀ, ਜਦੋਂ ਉਹ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਇਕ ਕਾਲ ਤੋਂ ਬਾਅਦ ਕਾਰਵਾਈ ਲਈ 40 ਕਿਲੋਮੀਟਰ ਪ੍ਰਤੀ ਘੰਟੇ ਦੀ ਹੱਦ ਵਾਲੇ ਖੇਤਰ ਵਿਚ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਦੀਆਂ ਐਮਰਜੈਂਸੀ ਲਾਈਟਾਂ ਜਗ ਰਹੀਆਂ ਸਨ ਅਤੇ ਚੌਕਾਂ `ਤੇ ਸਾਇਰਨ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ । ਸ਼ਹਿਰ ਨੇ ਕੀਤੀ ਵਿੱਤੀ ਸਮਝੌਤੇ ਨਾਲ ਪਰਿਵਾਰ ਨੂੰ ਕੁੱਝ ਹੱਦ ਸਕੂਨ ਮਿਲਣ ਦੀ ਉਮੀਦ ਸਿਟੀ ਅਟਾਰਨੀ ਐਰਿਕਾ ਇਵਾਂਸ ਨੇ ਬਿਆਨ ਵਿਚ ਕਿਹਾ ਕਿ ਜਾਨ੍ਹਵੀ ਕੰਦੂਲਾ ਦੀ ਮੌਤ ਦਿਲ-ਕੰਬਾਊ ਹੈ ਅਤੇ ਸ਼ਹਿਰ ਨੂੰ ਉਮੀਦ ਹੈ ਕਿ ਇਹ ਵਿੱਤੀ ਸਮਝੌਤਾ ਕੰਦੂਲਾ ਪਰਿਵਾਰ ਨੂੰ ਕੁਝ ਹੱਦ ਤੱਕ ਸਕੂਨ ਦੇਵੇਗਾ । ਕੰਦੂਲਾ ਸਿਆਟਲ ਸਥਿਤ ਨਾਰਥ-ਈਸਟਰਨ ਯੂਨੀਵਰਸਿਟੀ ਕੈਂਪਸ ਵਿਚ ਇਨਫਾਰਮੇਸ਼ਨ ਸਿਸਟਮਜ਼ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ ।

Related Post

Instagram