ਵੀ. ਆਈ. ਪੀ. ਬਲਾਕ-ਬੀ ਦੇ ਵਿਅਕਤੀ ਨੇ ਕੀਤੀ ਬੱਚਿਆਂ ਨਾਲ ਕੁੱਟਮਾਰ ਜ਼ੀਰਕਪੁਰ, 25 ਅਕਤੂਬਰ 2025 : ਪੰਜਾਬ ਦੇ ਸ਼ਹਿਰ ਜੀਰਕਪੁਰ ਵਿਖੇ ਮਜ਼ਦੂਰੀ ਕਰਨ ਵਾਲੇ ਵਿਅਕਤੀਆਂ ਦੇ ਬੱਚਿਆਂ ਨਾਲ ਇਕ ਵਿਅਕਤੀ ਵਲੋਂ ਕੁੱਝ ਵਿਅਕਤੀਆਂ ਨਾਲ ਮਿਲ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਜੀਰਕਪੁਰ ਸ਼ਹਿਰ ਦੀ ਵੀ. ਆਈ. ਪੀ. ਰੋਡ ‘ਤੇ ਬੀਤੇ ਦਿਨੀ ਕੰਮ ‘ਤੇ ਪਹੁੰਚੇ ਮਜ਼ਦੂਰਾਂ ਦੇ ਬੱਚਿਆਂ ਨਾਲ ਬੇਰਹਮੀ ਨਾਲ ਪਿੰਡ ਭੁੱਡਾ ਸਾਹਿਬ ਦੇ ਪੰਜ ਮਜ਼ਦੂਰਾਂ ਦੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਆਏ, ਇਹ ਘਟਨਾ ਉਸ ਸਮੇਂ ਵਾਪਰੀ। ਬੱਚਿਆਂ ਦੇ ਮੁਤਾਬਕ, ਵੀ.ਆਈ.ਪੀ. ਬਲਾਕ-ਬੀ ਦਾ ਇਕ ਵਿਅਕਤੀ 9-10 ਨੌਜਵਾਨਾਂ ਸਮੇਤ ਥਾਂ ‘ਤੇ ਆ ਪਹੁੰਚਿਆ ਅਤੇ ਬਿਨਾ ਕਿਸੇ ਕਾਰਨ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਬੱਚਿਆਂ ਨੂੰ ਨੰਗਾ ਕਰਕੇ ਬੇਰਹਿਮੀ ਨਾਲ ਕੁੱਟਿਆ ਗਿਆ : ਮਾਪੇ ਬੱਚਿਆਂ ਦੇ ਮਾਪਿਆਂ ਨੇ ਹਮਲਾਵਰਾਂ ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਨੰਗਾ ਕਰਕੇ ਬੇਹੱਦ ਬੇਰਹਮੀ ਨਾਲ ਕੁੱਟਿਆ ਅਤੇ ਉਨ੍ਹਾਂ ਨਾਲ ਅਮਨੁੱਖੀ ਵਰਤਾਅ ਕੀਤਾ। ਜਿਸ ਤਹਿਤ ਗਾਲਾਂ ਕੱਢੀਆਂ ਗਈਆਂ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਪੁਲਸ ਨੇ ਮੌਕੇ ਤੇ ਪਹੁੰਚ ਕੀਤਾ ਮਾਮਲਾ ਦਰਜ ਪੁਲਸ ਨੂੰ ਜਦੋਂ ਉਪਰੋਕਤ ਘਟਨਾਕ੍ਰਮ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋ਼ ਇਲਾਵਾ ਬੱਚਿਆਂ ਦੇ ਮਾਪਿਆਂ ਵਲੋਂ ਕੀਤੀ ਗਈ ਸਿ਼ਕਾਇਤ ਦੇ ਆਧਾਰ ਤੇ ਕੁੱਟਮਾਰ, ਧਮਕੀ ਆਦਿ ਦੀਆਂ ਧਾਰਾਵਾਂ ਹੇਠ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

