post

Admin

(Chief Editor)

Punjab

ਵਿਜੀਲੈਂਸ ਨੇ ਐਸ. ਡੀ. ਓ. ਨੂੰ ਕੀਤਾ ਰਿਸ਼ਵਤ ਲੈਣ ਦੇ ਦੋਸ਼ `ਚ ਗ੍ਰਿਫ਼ਤਾਰ

post-img

ਵਿਜੀਲੈਂਸ ਨੇ ਐਸ. ਡੀ. ਓ. ਨੂੰ ਕੀਤਾ ਰਿਸ਼ਵਤ ਲੈਣ ਦੇ ਦੋਸ਼ `ਚ ਗ੍ਰਿਫ਼ਤਾਰ

ਮੋਹਾਲੀ, 29 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਐਸ. ਡੀ. ਓ. ਨੂੰ ਰਿਸ਼ਵਤ ਲੈਣ ਦੇ ਦੋਸ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਐਸ. ਡੀ. ਓ.

ਵਿਜੀਲੈਂਸ (Vigilance) ਬਿਊਰੋ ਮੋਹਾਲੀ ਨੇ ਮਾਈਨਿੰਗ ਵਿਭਾਗ ਡੇਰਾਬਸੀ ਵਿਖੇ ਤਾਇਨਾਤ ਸਬ-ਡਵੀਜ਼ਨਲ ਅਫ਼ਸਰ (ਐੱਸ. ਡੀ. ਓ.) ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ । ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ `ਤੇ ਦਰਜ ਸ਼ਿਕਾਇਤ ਉਪਰੰਤ ਕੀਤੀ ਗਈ ਹੈ ।

ਕਾਰਵਾਈ ਨਾ ਕਰਨ ਬਦਲੇ ਲਈ ਸੀ ਰਿਸ਼ਵਤ

ਐੱਸ. ਡੀ. ਓ. ਖਿ਼ਲਾਫ਼ 40 ਲੱਖ ਰੁਪਏ ਰਿਸ਼ਵਤ (Bribe) ਮੰਗਣ ਦੇ ਦੋਸ਼ ਹੇਠ ਐੱਫ. ਆਈ. ਆਰ. ਨੰਬਰ 16 ਦਰਜ ਕੀਤੀ ਗਈ ਸੀ । ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ । ਬੇਨਤੀ ਕਰਨ `ਤੇ ਸਿਕਾਇਤਕਰਤਾ ਦੀ ਜ਼ਮੀਨ ਤੋਂ ਮਿੱਟੀ ਚੁੱਕਣ ਲਈ ਉਸ ਵਿਰੁੱਧ ਕਾਰਵਾਈ ਨਾ ਕਰਨ ਬਦਲੇ ਐੱਸ. ਡੀ. ਓ. (S. D. O.) ਨੇ 8 ਲੱਖ ਰੁਪਏ ਰਿਸ਼ਵਤ ਲਈ ।

ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ

ਸਿ਼ਕਾਇਤਕਰਤਾ (Complainant) ਛੋਟੂ ਰਾਮ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਮੁਤਾਬਕ ਮੁਲਜ਼ਮ ਵਿਰੁੱਧ ਦੋਸ਼ ਸਹੀ ਪਾਏ ਗਏ । ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਕੇਸ ਦਰਜ (Case registered) ਕੀਤਾ ਗਿਆ ਹੈ । ਉਸ ਨੂੰ ਬੁੱਧਵਾਰ ਅਦਾਲਤ `ਚ ਪੇਸ਼ ਕੀਤਾ ਜਾਵੇਗਾ ।

Related Post

Instagram