post

Admin

(Chief Editor)

National

ਮਾਂ ਨੇ ਆਪਣੇ ਹੀ ਮਾਸੂਮ ਬੱਚੇ ਦਾ ਕੀਤਾ ਗਲਾ ਘੁੱਟ ਕੇ ਕਤਲ

post-img

ਮਾਂ ਨੇ ਆਪਣੇ ਹੀ ਮਾਸੂਮ ਬੱਚੇ ਦਾ ਕੀਤਾ ਗਲਾ ਘੁੱਟ ਕੇ ਕਤਲ

ਮਥੁਰਾ, 29 ਜੁਲਾਈ 2026 : ਉਤਰ ਪ੍ਰਦੇਸ਼ ਦੇ ਜਿਲਾ ਮਥੁਰਾ (Mathura) ਦੇ ਇਕ ਪਿੰਡ ਵਿਚ ਪ੍ਰੇਮੀ ਨਾਲ ਗੱਲਬਾਤ ਵਿਚ ਮੁਸ਼ਕਲ ਪੈਦਾ ਕਰਨ ਤੇ ਮਾਸੂਮ ਬੱਚੇ ਦਾ ਕਤਲ (Murder) ਕਰ ਦੇਣ ਦਾ ਪਤਾ ਚੱਲਿਆ ਹੈ ।

ਕਿੰਨੇ ਸਾਲਾਂ ਦਾ ਸੀ ਪੁੱਤਰ

ਉੱਤਰ ਪ੍ਰਦੇਸ਼ (Uttar Pradesh) ਵਿਚ ਮਥੁਰਾ ਜਿ਼ਲੇ ਦੇ ਇਕ ਪਿੰਡ ਵਿਚ ਇਨਸਾਨੀਅਤ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਇੱਥੇ ਇਕ 32 ਸਾਲਾ ਔਰਤ (ਰੁਚੀ ਜਿੰਦਲ) ਨੇ ਪ੍ਰੇਮੀ ਨਾਲ ਫ਼ੋਨ 'ਤੇ ਗੱਲ ਕਰਨ ਦੌਰਾਨ 3 ਸਾਲਾ ਆਪਣੇ ਮਾਸੂਮ ਪੁੱਤਰ ਦੇ ਰੋਣ 'ਤੇ ਉਸਦਾ ਗਲਾ ਘੁੱਟ (Strangulation) ਕੇ ਕਤਲ ਕਰ ਦਿੱਤਾ ।

ਕਿਵੇਂ ਪਤਾ ਲੱਗਿਆ ਘਟਨਾਕ੍ਰਮ ਦਾ

ਇਹ ਵਾਰਦਾਤ 28 ਜੂਨ ਦੀ ਹੈ । ਉਸ ਦਿਨ ਪਿੰਡ ਵਿਚ ਪੋਲੀਓ ਡ੍ਰਾਪਸ ਪਿਲਾਏ ਗਏ ਸਨ । ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦਵਾਈ ਦਾ ਬੁਰਾ ਪ੍ਰਭਾਵ ਜਾਂ ਰੱਬ ਦਾ ਭਾਣਾ ਸਮਝ ਕੇ ਲਾਸ਼ ਨੂੰ ਦਫ਼ਨਾ ਦਿੱਤਾ ਸੀ । ਹਾਲਾਂਕਿ ਸੋਮਵਾਰ ਨੂੰ ਇਸ ਸਨਸਨੀਖੇਜ਼ ਹੱਤਿਆਕਾਂਡ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਔਰਤ ਫ਼ੋਨ 'ਤੇ ਆਪਣੇ ਪ੍ਰੇਮੀ ਨੂੰ ਪੂਰੀ ਘਟਨਾ ਦੀ ਜਾਣਕਾਰੀ ਦੇ ਰਹੀ ਸੀ । ਕਮਰੇ ਵਿਚ ਦਾਖ਼ਲ ਹੋਏ ਪਤੀ ਕ੍ਰਿਸ਼ਨ ਮੁਰਾਰੀ ਨੇ ਉਸ ਦੀਆਂ ਗੱਲਾਂ ਸੁਣ ਲਈਆਂ ।

ਪੁਲਸ ਨੇ ਮਹਿਲਾ ਵਿਰੁੱਧ ਕਰ ਲਿਆ ਹੈ ਕੇਸ ਦਰਜ

ਸ਼ੱਕ ਹੋਣ 'ਤੇ ਜਦੋਂ ਔਰਤ ਦਾ ਫ਼ੋਨ ਰਿਕਾਰਡ ਚੈੱਕ ਕੀਤਾ ਗਿਆ, ਤਾਂ ਉਸ ਦੇ ਨਾਜਾਇਜ਼ ਸਬੰਧਾਂ ਦੀਆਂ ਪਰਤਾਂ ਖੁੱਲ੍ਹ ਗਈਆਂ । ਮੁਲਜ਼ਮ ਔਰਤ ਨੇ ਪਤੀ ਅਤੇ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਜੇਠ ਗੋਵਿੰਦ ਗੁਪਤਾ ਦੀ ਸਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ (Case registered) ਕਰ ਲਿਆ ਹੈ ।

Related Post

Instagram