post

Jasbeer Singh

(Chief Editor)

Patiala News

ਪਿੰਡ ਹਰਦਾਸਪੁਰ ਵਿਖੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀ ਦੀ ਹੋਈ ਮੀਟਿੰਗ ਲੋਕਾਂ ਨੂੰ ਸਿਹਤ ਤੇ ਯੋਗਾ ਐਕਟੀਵਿਟੀ ਬਾਰੇ ਕੀਤਾ

post-img

ਪਿੰਡ ਹਰਦਾਸਪੁਰ ਵਿਖੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀ ਦੀ ਹੋਈ ਮੀਟਿੰਗ ਲੋਕਾਂ ਨੂੰ ਸਿਹਤ ਤੇ ਯੋਗਾ ਐਕਟੀਵਿਟੀ ਬਾਰੇ ਕੀਤਾ ਗਿਆ ਜਾਗਰੂਕ : ਹਰਿੰਦਰ ਹਰਦਾਸਪੁਰ ਪਟਿਆਲਾ : ਪਿੰਡ ਹਰਦਾਸਪੁਰ ਵਿਖੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ ਐਚ. ਡਬਲਯੂ. ਸੀ. ਹਰਦਾਸਪੁਰ ਵਿਖੇ ਸਰਪੰਚ ਹਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਿਹਤ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਇਸਤੋ ਇਲਾਵਾ ਸਿਹਤ ਕੇਂਦਰ ਦੀ ਸਾਫ ਸਫਾਈ ਬਾਰੇ ਵੀ ਚਰਚਾ ਕੀਤੀ ਗਈ । ਇਸ ਮੌਕੇ ਹਰਿੰਦਰ ਸਿੰਘ ਹਰਦਾਸਪੁਰ ਨੇ ਦਸਿਆ ਕਿ ਅੱਜ ਮੀਟਿੰਗ ਵਿਚ ਪਿੰਡ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਯੋਗਾ ਐਕਟੀਵਿਟੀ ਬਾਰੇ ਦਸਿਆ ਗਿਆ। ਗਰਭਵਤੀ ਔਰਤਾਂ ਨੂੰ 3 ਮਹੀਨੇ ਦੇ ਅੰਦਰ ਰਜਿਸਟ੍ਰੇਸਨ ਕਰਵਾਉਣ ਲਈ ਮੋਟੀਵੇਟ ਕੀਤਾ ਗਿਆ । ਗਰਭਵਤੀ ਔਰਤਾਂ ਨੂੰ ਆਪਣੇ ਘਟੋ ਘਟ ਚਾਰ ਚੈਕਅਪ ਜਰੂਰ ਕਰਵਾਉਣੇ ਚਾਹੀਦੇ ਹਨ, ਜਿਵੇ ਬੀਪੀ, ਐਚਬੀ, ਆਰ. ਬੀ. ਐਸ. ਆਦਿ ਹਰ ਮਹੀਨੇ ਕਰਵਾਉਣ ਲਈ ਦਸਿਆ ਗਿਆ। ਇਸਤੋ ਇਲਾਵਾ ਹਰ ਇਕ ਗਰਭਵਤੀ ਔਰਤ ਨੂੰ ਆਇਰਨ ਕੈਲਸ਼ੀਅਮ ਦੀਆਂ ਗੋਲੀਆਂ ਡਿਲੀਵਰੀ ਤੋਂ ਪਹਿਲਾਂ ਅਤੇ ਡਿਲਵਰੀ ਤੋਂ ਬਾਅਦ ਜਰੂਰ ਖਾਣ ਲਈ ਕਿਹਾ ਗਿਆ । ਇਸ ਮੌਕੇ ਕਰਮਜੀਤ ਕੋਰ ਚੇਅਰਮੈਨ, ਹਰਜੀਤ ਕੌਰ ਸੈਕਟਰੀ, ਡਾ. ਨੀਲਮ ਕੁਮਾਰੀ, ਮਨਪ੍ਰੀਤ ਕੌਰ, ਸੰਦੀਪ ਕੁਮਾਰ, ਰਾਜ ਰਾਣੀ, ਰੁਪਿੰਦਰ ਕੌਰ, ਬੇਅੰਤ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ, ਹਰਿੰਦਰ ਸਿੰਘ, ਗੁਰਪਾਲ ਸਿੰਘ ਆਦਿ ਮੌਜੂਦ ਸਨ ।

Related Post