post

Admin

(Chief Editor)

Haryana News

ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਖੋਲ੍ਹੇ ਜਾਣਗੇ ਵੀਟਾ ਬੂਥ : ਮੁੱਖ ਮੰਤਰੀ

post-img

ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਖੋਲ੍ਹੇ ਜਾਣਗੇ ਵੀਟਾ ਬੂਥ : ਮੁੱਖ ਮੰਤਰੀ

ਚੰਡੀਗੜ੍ਹ, 28 ਜੁਲਾਈ 2026 : ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਆਖਿਆ ਹੈ ਕਿ ਹਰਿਆਣਾ ਵਿਚ ਰੋਜ਼ਗਾਰ ਨੂੰ ਉਤਸਾਹਿਤ ਕਰਨ ਲਈ ਨਵੇੇਂ ਵੀਟਾ ਬੂਥ ਖੋਲ੍ਹੇ ਜਾਣਗੇ ।

ਕਿੰਨੇ ਨਵੇਂ ਵੀਟਾ ਬੂਥ ਜਾਣਗੇ ਖੋਲ੍ਹੇ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਹਰਿਆਣਾ (Chief Minister Haryana) ਨਾਇਬ ਸਿੰਘ ਸੈਣੀ ਨੇ ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ ਨਾਲ ਸਮੀਖਿਆ ਮੀਟਿੰਗ ਦੌਰਾਨ ਆਖਿਆ ਕਿ ਹਰਿਆਣਾ ਸਰਕਾਰ ਵਲੋਂ ਜੋ ਹਰਿਆਣਾ ਵਿਚ ਰੋਜ਼ਗਾਰ ਨੂੰ ਉਤਸਾਹਿਤ ਕਰਨ ਲਈ ਨਵੇਂ ਵੀਟਾ ਬੂਥ ਖੋਲ੍ਹੇ ਜਾਣਗੇ ਤਹਿਤ 700 ਨਵੇਂ ਵੀਟਾ ਬੂਥ ਖੋਲ੍ਹੇ ਜਾਣਗੇ ਤੇ ਹੁਣ ਤੱਕ 674 ਵੀਟਾ ਬੂਥ ਖੋਲ੍ਹੇ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਤਹਿਤ ਰਜਿਸਟਰਡ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਵਿਸ਼ੇਸ਼ ਉਤਸ਼ਾਹ ਦਿੱਤਾ ਜਾਵੇਗਾ । ਸਾਂਝੀ ਡੇਅਰੀ ਯੋਜਨਾ ਤਹਿਤ ਪੰਚਾਇਤੀ ਜ਼ਮੀਨ `ਤੇ ਇਨ੍ਹਾਂ ਸਮੂਹਾਂ ਲਈ ਸ਼ੈੱਡ ਅਤੇ ਪਸ਼ੂਆਂ ਦੀ ਖ਼ਰੀਦ ਲਈ ਕਰਜ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ।

ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ

ਉਨ੍ਹਾਂ ਨੇ ਸਹਿਕਾਰਤਾ ਵਿਭਾਗ ਵੱਲੋਂ ਸਰਦੀਆਂ `ਚ ਤਿੰਨ ਰੁਪਏ ਅਤੇ ਗਰਮੀਆਂ `ਚ ਦਿੱਤੀ ਜਾਣ ਵਾਲੀ ਪ੍ਰੋਤਸਾਹਨ ਰਾਸ਼ੀ ਨੂੰ ਦੋ ਰੁਪਏ ਦੇ ਹਿਸਾਬ ਨਾਲ ਵਧਾਉਣ ਦਾ ਐਲਾਨ ਕੀਤਾ । ਹੁਣ ਇਹ ਰਾਸ਼ੀ ਪੰਜ ਰੁਪਏ ਅਤੇ ਸੱਤ ਰੁਪਏ ਪ੍ਰਤੀ ਲੀਟਰ ਹੋਵੇਗੀ । ਦੁੱਧ ਦੀ ਮਾਰਕੀਟਿੰਗ ਲਈ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾ ਰਿਹਾ ਹੈ, ਤਾਂ ਜੋ ਵੀਟਾ ਦੁੱਧ ਨੂੰ ਹੋਰਨਾਂ ਦੁੱਧਾਂ ਦੀ ਤਰਜ `ਤੇ ਮੁਨਾਫ਼ੇ `ਚ ਲਿਆਂਦਾ ਜਾ ਸਕੇ ।

ਪੈਕਸ `ਚ ਔਰਤਾਂ ਦੇ ਸਮੂਹਾਂ ਨੂੰ ਦੁੱਧ ਦੀ ਡੇਅਰੀ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ । ਪ੍ਰਦੇਸ਼ ਦੇ 143 ਸਵੈ-ਸਹਾਇਤਾ ਸਮੂਹਾਂ ਨੇ ਦੁੱਧ ਦੀ ਵਿਕਰੀ ਲਈ ਸਹਿਮਤੀ ਜਤਾਈ ਹੈ । ਵੀਟਾ ਬੂਥ ਸੈਂਟਰਾਂ ਦੀ ਗਿਣਤੀ ਵਧਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ । ਸਹਿਕਾਰੀ ਸੁਸਾਇਟੀਆਂ ਦੇ ਮਾਧਿਅਮ ਨਾਲ ਰੋਜ਼ਾਨਾ ਪੰਜ ਲੱਖ ਲੀਟਰ ਦੁੱਧ ਦੀ ਖ਼ਰੀਦ ਕੀਤੀ ਜਾ ਰਹੀ ਹੈ। ਜਲਦੀ ਹੀ ਆਈਸਕ੍ਰੀਮ ਬਣਾਉਣੀ ਸ਼ੁਰੂ ਕੀਤੀ ਜਾਵੇਗੀ ।

21 ਮਿਲਕ ਚਿਲਿੰਗ ਸੈਂਟਰ ਬਣਨਗੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਦੱਸਿਆ ਕਿ ਰੇਵਾੜੀ ਦੇ ਬਾਵਲ `ਚ 1.50 ਲੱਖ ਲੀਟਰ ਸਮਰੱਥਾ ਦਾ ਦੁੱਧ ਪਲਾਂਟ ਲਗਾਇਆ ਜਾ ਰਿਹਾ ਹੈ । ਇਸਦੀ ਸਮਰੱਥਾ ਵਧਾ ਕੇ ਪੰਜ ਲੱਖ ਲੀਟਰ ਕੀਤੀ ਜਾਵੇਗੀ । ਅੰਬਾਲਾ `ਚ ਵੀ 1.50 ਲੱਖ ਲੀਟਰ ਸਮਰੱਥਾ ਦਾ ਪਲਾਂਟ ਲਗਾਇਆ ਜਾ ਰਿਹਾ ਹੈ । ਰਾਜ ਪਰਿਵਹਨ ਦੇ ਬੱਸ ਅੱਡਿਆਂ `ਤੇ 75 ਬੂਥ ਖੋਲੇ ਗਏ ਹਨ । ਰੇਲਵੇ ਸਟੇਸ਼ਨਾਂ, ਟੂਰਿਜ਼ਮ ਖੇਤਰਾਂ ਅਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਅਤੇ ਸਿਵਲ ਹਸਪਤਾਲਾਂ `ਚ ਵੀ ਜਨ ਔਸ਼ਧੀ ਸਟੋਰਾਂ ਦੀ ਤਰ੍ਹਾਂ ਵੀਟਾ ਬੂਥ ਖੋਲੇ ਜਾਣਗੇ । ਇਸੇ ਤਰ੍ਹਾਂ ਪ੍ਰਦੇਸ਼ `ਚ 1400 ਹਰਹਿਤ ਸਟੋਰ ਖੋਲੇ ਜਾਣਗੇ ਅਤੇ ਪੰਚਾਇਤਾਂ `ਚ ਆਈ. ਓ. ਸੀ. ਐੱਲ. ਲਈ 300 ਥਾਵਾਂ ਦੀ ਪਛਾਣ ਕੀਤੀ ਗਈ ਹੈ ।

Related Post

Instagram