ਬੱਕਰੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਆਯੋਜਿਤ
ਸੰਗਰੂਰ, 3 ਅਗਸਤ 2026 : ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵਿਖੇ ਬੱਕਰੀ ਪਾਲਣ ਸਬੰਧੀ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ (Five-day vocational training course) ਕਰਵਾਇਆ ਗਿਆ ।
ਸੰਗਰੂਰ ਤੇ ਮਾਨਸਾ ਦੇ 45 ਕਿਸਾਨਾਂ ਨੇ ਲਿਆ ਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (Agricultural Science Center) (ਸੰਗਰੂਰ) ਵਿਖੇ “ਬੱਕਰੀ ਪਾਲਣ” ਬਾਰੇ ਪੰਜ-ਦਿਨਾਂ ਦਾ ਕਿੱਤਾਮੁਖੀ ਸਿਖਲਾਈ ਕੋਰਸ ਡਾ. ਮਨਦੀਪ ਸਿੰਘ, ਇੰਚਾਰਜ, ਪੀ. ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ । ਇਸ ਸਿਖਲਾਈ ਕੋਰਸ ਵਿੱਚ ਸੰਗਰੂਰ ਅਤੇ ਮਾਨਸਾ ਜਿ਼ਲ੍ਹਿਆਂ ਦੇ ਕੁੱਲ 45 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ ।
ਡਾਕਟਰ ਮਨਦੀਪ ਸਿੰਘ ਨੇ ਕੇ. ਵੀ. ਕੇ. ਉਦੇਸ਼ਾਂ ਸਬੰਧੀ ਦਿੱਤੀ ਜਾਣਕਾਰੀ
ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਡਾ. ਮਨਦੀਪ ਸਿੰਘ ਨੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕੇ. ਵੀ. ਕੇ. ਦੇ ਮੰਤਵ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਕਰੀ ਪਾਲਣ (Goat farming) ਦੀ ਖੇਤੀਬਾੜੀ ਸਹਾਇਕ ਧੰਦੇ ਵਜੋਂ ਸੰਭਾਵਨਾ `ਤੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ।
ਬੱਕਰੀ ਪਾਲਣ ਇਕ ਘੱਟ ਜੋਖਮ ਤੇ ਉਚ ਮੰਗ ਵਾਲਾ ਕਿੱਤਾ ਹੈ
ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਇੱਕ ਘੱਟ-ਜੋਖਮ, ਉੱਚ-ਮੰਗ ਵਾਲਾ ਅਤੇ ਵਿਸਥਾਰਯੋਗ ਕਿੱਤਾ ਹੈ । ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬਿਨਾਂ ਜ਼ਿਆਦਾ ਜ਼ਮੀਨ ਦੇ ਆਮਦਨ ਵਧਾਉਣ ਦਾ ਇੱਕ ਵਧੀਆ ਤਰੀਕਾ ਹੈ । ਟ੍ਰੇਨਿੰਗ ਦੌਰਾਨ ਭਾਗੀਦਾਰਾਂ ਦੀ ਮੌਜੂਦਾ ਸਮਝ ਨੂੰ ਜਾਣਨ ਲਈ ਸਿਖਲਾਈ ਤੋਂ ਪਹਿਲਾਂ ਇੱਕ ਮੁਲਾਂਕਣ ਵੀ ਕੀਤਾ ਗਿਆ ।
ਸਿਖਲਾਈ ਕੋਰਸ ਮੌਕੇ ਦਿੱਤੀ ਬੱਕਰੀਆਂ ਲਈ ਖੁਰਾਕ ਤਿਆਰ ਕਰਨ ਸਬੰਧੀ ਜਾਣਕਾਰੀ
ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ. ਵੀ. ਕੇ., ਬਠਿੰਡਾ ਨੇ ਬੱਕਰੀਆਂ ਲਈ ਖੁਰਾਕ ਤਿਆਰ ਕਰਨ ਅਤੇ ਪੋਸ਼ਣ ਪ੍ਰਬੰਧਨ ਬਾਰੇ ਜਾਣਕਾਰੀ ਕੀਤੀ । ਡਾ. ਓਂਕਾਰ ਜਿੰਦਲ, ਵੈਟਰਨਰੀ ਅਫਸਰ, ਸੰਗਰੂਰ ਨੇ ਬੱਕਰੀਆਂ ਦੀਆਂ ਬਿਮਾਰੀਆਂ, ਰੋਕਥਾਮ ਦੇ ਉਪਾਅ, ਜੀਵ ਸੁਰੱਖਿਆ ਅਭਿਆਸਾਂ ਅਤੇ ਟੀਕਾਕਰਨ ਦਿਨਸਮਾਂ-ਸਾਰਣੀ ਬਾਰੇ ਦੱਸਿਆ । ਡਾ. ਅਮਨਦੀਪ ਕੌਰ, ਮੱਛੀ ਪਾਲਣ ਅਫਸਰ, ਸੰਗਰੂਰ ਨੇ ਏਕੀਕ੍ਰਿਤ ਬੱਕਰੀ ਅਤੇ ਮੱਛੀ ਪਾਲਣ ਬਾਰੇ ਜਾਣਕਾਰੀ ਦਿੱਤੀ । ਸ਼੍ਰੀ ਸੁਰਮੁਖ ਸਿੰਘ, ਲੀਡ ਬੈਂਕ ਮੈਨੇਜਰ, ਐਸ. ਬੀ. ਆਈ., ਸੰਗਰੂਰ ਨੇ ਬੱਕਰੀ ਪਾਲਕਾਂ ਲਈ ਸਬਸਿਡੀਆਂ ਅਤੇ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।
