
ਪੰਜਾਬ ਨੂੰ 800 ਮੈਗਾਵਾਟ ਦੇ 3 ਪਾਵਰ ਜਨਰੇਸ਼ਨ ਯੂਨਿਟ ਦੇਣ ਦੇ ਫੈਸਲੇ ਦਾ ਸਵਾਗਤ : ਅਵਤਾਰ ਸਿੰਘ ਕੈਂਥ
- by Jasbeer Singh
- June 12, 2025

ਪੰਜਾਬ ਨੂੰ 800 ਮੈਗਾਵਾਟ ਦੇ 3 ਪਾਵਰ ਜਨਰੇਸ਼ਨ ਯੂਨਿਟ ਦੇਣ ਦੇ ਫੈਸਲੇ ਦਾ ਸਵਾਗਤ : ਅਵਤਾਰ ਸਿੰਘ ਕੈਂਥ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀਐਸਪੀਸੀਐਲ/ਪੀਐਸਟੀਸੀਐਲ, ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਵੱਲੋ ਪੰਜਾਬ ਦੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈਟੀਓ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਜਿੰਨਾਂ ਵੱਲੋ ਕੀਤੀ ਗਈ ਮੰਗ ਨੂੰ ਪ੍ਰਵਾਨ ਕਰਦੇ ਹੋਏ ਯੂਨੀਅਨ ਪਾਵਰ ਮਨਿਸਟਰ ਸ੍ਰੀ ਮਨੋਹਰ ਲਾਲ ਖੱਟੜ ਵੱਲੋ ਪੰਜਾਬ ਵਿੱਚ 800 ਮੈਗਾਵਾਟ ਦੇ ਵਾਧੂ ਪਾਵਰ ਜਨਰੇਸ਼ਨ ਯੂਨਿਟ ਲਗਾਉਣ ਦਾ ਐਲਾਨ ਕੀਤਾ ਗਿਆ । ਯੂਨੀਅਨ ਪਾਵਰ ਮਨਿਸਟਰ ਸ੍ਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਹੇਠ ਨਾਰਥ ਇੰਡੀਅਨ ਪਾਵਰ ਮਨਿਸਟਰਜ ਦੀ ਹੋਈ ਕਾਨਫਰੰਸ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਚੰਡੀਗੜ,ਰਾਜਸਥਾਨ, ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਜੰਮੂ ਕਸ਼ਮੀਰ ਦੇ ਮਨਿਸਟਰਜ਼ ਅਤੇ ਆਫੀਸਰਜ਼ ਨੇ ਹਿੱਸਾ ਲਿਆ । ਇਸ ਮੀਟਿੰਗ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਥਰਮਲ ਪਲਾਂਟ ਰੋਪੜ ਵਿਖੇ 800 ਮੈਗਾਵਾਟ ਦੇ ਦੋ ਯੂਨਿਟ ਅਤੇ ਇਕ ਹੋਰ ਵਾਧੂ 800 ਮੈਗਾਵਾਟ ਯੂਨਿਟ ਪੰਜਾਬ ਨੂੰ ਦਿੱਤਾ ਗਿਆ । ਇਸ ਤੋ ਇਲਾਵਾ ਬੀਬੀਐਮਬੀ ਜਲੰਧਰ ਵਿਖੇ ਚੱਲ ਰਹੇ 100 ਐਮਵੀਏ ਟਰਾਂਸਫਰਮਰਜ਼ ਨੂੰ ਵਧਾ ਕੇ 160 ਐਮਵੀਏ ਕਰਨ ਦਾ ਫੈਸਲਾ ਵੀ ਕੀਤਾ ਗਿਆ ਅਤੇ ਪੈਡੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕਾਮਨ ਪੂਲ ਤੋ ਹੋਰ ਵਧੇਰੇ ਬਿਜਲੀ ਦੀ ਮੰਗ ਕੀਤੀ ਗਈ । ਮੌਜੂਦਾ ਸਮੇ ਪੰਜਾਬ ਨੂੰ ਕੇਦਰੀ ਪੂਲ ਤੋ 275 ਮੈਗਾਵਾਟ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਬਿਜਲੀ ਮੰਤਰੀ ਵੱਲੋ 1000 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਗਈ । ਫੈਡਰੇਸ਼ਨ ਵੱਲੋ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਜੀ ਦਾ ਵਿਸੇ਼ਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿੰਨਾਂ ਵੱਲੋ ਪਹਿਲਕਦਮੀ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਤੋਹਫਾ ਦਿਵਾਇਆ, ਮੌਜੂਦਾ ਸਮੇ ਪੰਜਾਬ ਅੰਦਰ ਪਿਛਲੇ ਸਾਰੇ ਰਿਕਾਰਡ ਤੋੜ ਕੇ ਬਿਜਲੀ ਦੀ ਖਪਤ ਲੱਗਭੱਗ 17000 ਮੈਗਾਵਾਟ ਤੱਕ ਪੁੱਜ ਗਈ ਹੈ ਅਤੇ ਪੰਜਾਬ ਸਰਕਾਰ ਵੱਲੋ ਇਸਨੂੰ ਬਿਨਾਂ ਕੋਈ ਬਿਜਲੀ ਕੱਟ ਲਗਾਏ ਪੂਰਾ ਕੀਤਾ ਜਾ ਰਿਹਾ ਹੈ । ਫੈਡਰੇਸ਼ਨ ਵੱਲੋ ਜਿੱਥੇ ਬਿਜਲੀ ਮੰਤਰੀ ਦੀ ਇਸ ਕੰਮ ਲਈ ਸ਼ਾਲਾਘਾ ਕੀਤੀ ਗਈ ਉੱਥੇ ਹੀ ਬਿਜਲੀ ਨਿਗਮ ਵਿੱਚ ਕਰਮਚਾਰੀਆਂ ਦੀ ਘਟਦੀ ਜਾ ਰਹੀ ਨਫਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਭਰਤੀਆਂ ਕਰਨ ਦੀ ਮੰਗ ਵੀ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.