post

Admin

(Chief Editor)

Patiala News

ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਖੁਦਕੁਸ਼ੀ

post-img

ਪਤੀ ਤੋਂ ਤੰਗ ਆ ਕੇ ਪਤਨੀ ਨੇ ਕੀਤੀ ਖੁਦਕੁਸ਼ੀ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਸ਼ਹਿਰ ਵਿਖੇ ਪੈਂਦੀ ਸੂਲਰ ਕਾਲੋਨੀ ਵਿਖੇ ਇਕ ਵਿਆਹੁਤਾ ਮਹਿਲਾ ਵਲੋਂ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ਜਿਸ ਸੂਲਰ ਕਾਲੋਨੀ (Sullar Colony) ਦੀ ਵਸਨੀਕ 33 ਸਾਲਾ ਇਕ ਵਿਆਹੁਤਾ ਮਹਿਲਾ ਵਲੋਂ ਕੁੱਝ ਦਿਨ ਪਹਿਲਾਂ ਪਤੀ ਤੋਂ ਤੰਗ ਆ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਫੂਲਵਤੀ ਚੌਹਾਨ (Phulbati Chauhan) ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕਾ ਦੇ ਪਤੀ ਸੰਚਿਤ ਚੌਹਾਨ ਅਤੇ ਉਸਦੀ ਮਾਂ ਗੀਤਾ ਖਿਲਾਫ ਕੇਸ ਦਰਜ ਕਰਕੇ ਮੁਲਜਮ ਸੰਚਿਤ ਨੂੰ ਹਿਰਾਸਤ ਵਿਚ ਲੈ ਲਿਆ ਹੈ ।

ਕੀ ਦੱਸਿਆ ਮ੍ਰਿਤਕ ਮਹਿਲਾ ਦੇ ਪਤੀ ਨੇ

ਸੂਲਰ ਕਾਲੋਨੀ ਵਿਖੇ ਰਹਿੰਦੀ ਜਿਸ ਮਹਿਲਾ ਵਲੋਂ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੇ ਪਤੀ ਵਿਰੁੱਧ ਮਹਿਲਾ ਦੇ ਪਿਤਾ ਦੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਨੇ ਕੇਸ ਦਰਜ (Case registered) ਕਰ ਲਿਆ ਹੈ । ਮਹਿਲਾ ਦੇ ਪਿਤਾ ਘਨਸਿ਼ਆਮ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਮੁਲਜ਼ਮ ਸੰਚਿਤ ਨਾਲ ਹੋਇਆ ਸੀ, ਜੋ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ । ਪਹਿਲਾਂ ਤਾਂ ਦੋਸ਼ੀ ਸ਼ਰਾਬ ਪੀਂਦਾ ਸੀ ਪਰ ਹੁਣ ਗਾਂਜਾ ਤੇ ਹੋਰ ਨਸ਼ੇ ਕਰਨ ਲੱਗ ਪਿਆ ਸੀ ।

ਹੋਰ ਕੀ ਕੀ ਦੱਸਿਆ ਮਹਿਲਾ ਦੇ ਪਿਤਾ ਨੇ

ਮਹਿਲਾ ਦੇ ਪਿਤਾ ਨੇ ਦੱਸਿਆ ਕਿ ਨਸ਼ੇ ਦੀ ਹਾਲਤ `ਚ ਉਹ ਧੀ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ । ਵਿਆਹ ਤੋਂ ਬਾਅਦ ਤੋਂ ਹੀ ਧੀ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਨਸ਼ੇ ਦੀ ਹਾਲਤ `ਚ ਅਕਸਰ ਹੀ ਮਾਰਕੁੱਟ ਕੀਤੀ ਜਾਣ ਲੱਗੀ ਸੀ । ਪਰਿਵਾਰ `ਚ ਚਾਰ ਕੁੜੀਆਂ ਅਤੇ ਤਿੰਨ ਮੁੰਡੇ ਹਨ । ਅਜਿਹੇ ਵਿਚ ਉਹ ਹਰ ਵਾਰ ਧੀ ਫੂਲਵਤੀ ਨੂੰ ਸਮਝਾ ਕੇ ਪਤੀ ਦੇ ਘਰ ਵਾਪਸ ਭੇਜ ਦਿੰਦੇ ਸਨ ਪਰ 25 ਜੁਲਾਈ ਨੂੰ ਧੀ ਨੇ ਇਨ੍ਹਾਂ ਲੋਕਾਂ ਤੋਂ ਤੰਗ ਆ ਕੇ ਚੁੰਨੀ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ।

Related Post

Instagram