
ਵਿਨੀਪੈਗ ਪੁਲਸ ਨੇ ਕੀਤਾ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼
- by Jasbeer Singh
- September 20, 2025

ਵਿਨੀਪੈਗ ਪੁਲਸ ਨੇ ਕੀਤਾ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਰਦਾ ਫਾਸ਼ ਨਵੀਂ ਦਿੱਲੀ, 20 ਸਤੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇੇਡਾ ਵਿਖੇ ਵਿਨੀਪੈਗ ਪੁਲਿਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ।ਪੁਲਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫ਼ੋਰਸਮੈਂਟ ਯੂਨਿਟ ਦੇ ਪ੍ਰਾਜੈਕਟਾਂ ਤਹਿਤ ਕੀਤੀ ਇਸ ਕਾਰਵਾਈ ਵਿਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਗ੍ਰਿਫ਼ਤਾਰ ਕੀਤੇ ਤਸਕਰਾਂ ਵਿਚ ਨੀਲਮ ਗਰੇਵਾਲ (53), ਦਿਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45), ਜਗਵਿੰਦਰ ਸਿੰਘ ਬਰਾੜ (45), ਪਰਮਪ੍ਰੀਤ ਸਿੰਘ ਬਰਾੜ (19), ਸੁਖਦੀਪ ਸਿੰਘ ਧਾਲੀਵਾਲ (33), ਕੁਲਵਿੰਦਰ ਬਰਾੜ (40), ਕੁਲਜੀਤ ਸਿੰਘ ਸਿੱਧੂ (27), ਜਸਪ੍ਰੀਤ ਸਿੰਘ (27) ਅਤੇ ਬਲਵਿੰਦਰ ਗਰੇਵਾਲ (49) ਦੇ ਨਾਂ ਸ਼ਾਮਲ ਹਨ। ਨੈਟਵਰਕ ਵਿਨੀਪੈਗ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕਰ ਰਿਹਾ ਸੀ ਨਸ਼ੇ ਦੀ ਤਸਕਰੀ ਪੁਲਸ ਅਧਿਕਾਰੀਆਂ ਅਨੁਸਾਰ ਇਹ ਨੈੱਟਵਰਕ ਵਿਨੀਪੈਗ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਪ੍ਰਾਜੈਕਟ ‘ਖ਼ਾਲਸ’ ਅਧੀਨ ਚੱਲੀ ਖੋਜ ਵਿਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੀਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਵਿਨੀਪੈਗ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।