post

Admin

(Chief Editor)

National

ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ

post-img

ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ

ਚਿੱਕਬੱਲਾਪੁਰ, 16 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਵਿਖੇ ਇਕ ਮਹਿਲਾ ਵਲੋਂ ਕੋਰਟ ਰੂਮ ਦੇ ਅੰਦਰ ਹੀ ਕਾਲਾ ਜਾਦੂ (Black magic) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਇਕ ਕੋਰਟ ਰੂਮ (Court room) ਵਿਚ ਇਕ 65 ਸਾਲਾ ਔਰਤ ਜਿਸ ਵਲੋਂ ਕਾਲਾ ਜਾਦੂ ਕੀਤੇ ਜਾਣ ਦਾ ਘਟਨਾਕ੍ਰਮ ਕੀਤਾ ਗਿਆ ਹੈ ਦੀ ਪਛਾਣ ਮੰਜੁਲਾ ਦੇ ਤੌਰ 'ਤੇ ਹੋਈ ਹੈ ਤੇ ਅਜਿਹਾ ਕਰਨ ਦੇ ਦੋਸ਼ ਹੇਠ ਮਹਿਲਾ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪੁਲਸ ਮੁਤਾਬਕ ਇਸ ਨਾਲ ਜੁੜੀ ਸੀ. ਸੀ. ਟੀ. ਵੀ. ਫੁਟੇਜ ਸੋਸ਼ਲ ਮੀਡੀਆ `ਤੇ ਵੱਡੇ ਪੱਧਰ `ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿਚ ਔਰਤ ਕਥਿਤ ਤੌਰ `ਤੇ ਕਾਲਾ ਜਾਦੂ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਕੀ ਕਾਰਨ ਰਿਹਾ ਔਰਤ ਵਲੋਂ ਅਜਿਹਾ ਕਰਨ ਦਾ

ਕਰਨਾਟਕ ਦੀ ਪੁਲਸ ਅਨੁਸਾਰ ਮੰਜ਼ੂਲਾ ਨਾਂ ਦੀ ਔਰਤ ਇਕ ਦੀਵਾਨੀ ਵਿਵਾਦ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ ਵਿਚ ਅਦਾਲਤ ਪਹੁੰਚੀ ਸੀ । ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਔਰਤ ਨੇ ਜੱਜ ਦੀ ਕੁਰਸੀ `ਤੇ ਕਥਿਤ ਤੌਰ `ਤੇ ਚਿੱਟੇ ਸਰ੍ਹੋਂ ਦੇ ਦਾਣੇ ਛਿੜਕੇ । ਪੁਲਸ ਨੇ ਮੁਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤ ਨੇ ਸ਼ਾਇਦ ਆਪਣੇ ਪੱਖ ਵਿਚ ਫੈਸਲਾ ਆਉਣ ਦੀ ਉਮੀਦ ਵਿਚ ਅਜਿਹਾ ਕੀਤਾ । ਅਦਾਲਤ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਦੀ ਸ਼ਿਕਾਇਤ `ਤੇ ਔਰਤ ਦੇ ਖਿਲਾਫ ਕਰਨਾਟਕ ਅਣਮਨੁੱਖੀ ਕੂਪ੍ਰਥਾ ਅਤੇ ਕਾਲਾ ਜਾਦੂ ਰੋਕੂ ਅਤੇ ਖਾਤਮਾ ਐਕਟ, 2017 ਦੇ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।

Related Post

Instagram