ਔਰਤ ਨੇ ਕਾਲੀ ਮਾਤਾ ਦੇ ਮੰਦਰ `ਚ ਜੀਭ ਕੱਟ ਕੇ ਚੜ੍ਹਾਈ ਹਰਦੋਈ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿ਼ਲਾ ਹਰਦੋਈ ਵਿਚ ਇਕ ਮਹਿਲਾ ਵਲੋਂ ਆਪਣੀ ਜੀਭ ਕੱਟ ਕੇ ਕਾਲੀ ਮਾਤਾ ਮੰਦਰ ਵਿਚ ਚੜ੍ਹਾਏ ਜਾਣ ਦਾ ਸਮਾਚਾਰ ਹੈ। ਕਿਊਂ ਚੜ੍ਹਾਈ ਮਹਿਲਾ ਨੇ ਜੀਭ ਉੱਤਰ ਪ੍ਰਦੇਸ਼ ਦੇ ਹਰਦੋਈ ਜਿ਼ਲੇ ਵਿਚ ਆਸਥਾ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ ਦੇ ਠੀਕ ਹੋਣ ਦੀ ਸੁੱਖਣਾ ਪੂਰੀ ਹੋਣ `ਤੇ ਕਾਲੀ ਮੰਦਰ ਵਿਚ ਆਪਣੀ ਜੀਭ ਭੇਟ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮੰਦਰ ਕੰਪਲੈਕਸ ਵਿਚ ਅਫਰਾ-ਤਫਰੀ ਮਚ ਗਈ । ਕੌਣ ਹੈ ਇਹ ਔਰਤ ਪੁਲਸ ਅਨੁਸਾਰ ਸ਼ਹਿਰ ਕੋਤਵਾਲੀ ਖੇਤਰ ਦੀ ਰਹਿਣ ਵਾਲੀ ਊਸ਼ਾ ਗੁਪਤਾ ਸ਼ੁੱਕਰਵਾਰ ਸਵੇਰੇ ਹਰਦੋਈ-ਸੀਤਾਪੁਰ ਮਾਰਗ `ਤੇ ਸਥਿਤ ਮਹੋਲੀਆ ਸ਼ਿਵਪਾਰ ਪਿੰਡ ਦੇ ਕਾਲੀ ਮੰਦਰ ਪਹੁੰਚੀ। ਪੂਜਾ-ਅਰਚਨਾ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਮੌਕੇ `ਤੇ ਮੌਜੂਦ ਲੋਕਾਂ ਨੇ ਤੁਰੰਤ ਪਤੀ ਦੇ ਠੀਕ ਹੋਣ ਲਈ ਸੁੱਖੀ ਸੀ ਸੁੱਖਣਾ ਪੁਲਸ ਨੂੰ ਸੂਚਨਾ ਦਿੱਤੀ । ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਮਹਿਲਾ ਨੂੰ ਕਰਵਾਇਆ ਹਸਪਤਾਲ ਦਾਖਲ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਔਰਤ ਨੂੰ ਇਲਾਜ ਲਈ ਜਿ਼ਲਾ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦੇ ਪਤੀ ਰਾਕੇਸ਼ ਗੁਪਤਾ ਨੂੰ ਕਰੀਬ ਇਕ ਸਾਲ ਪਹਿਲਾਂ ਲਕਵੇ ਦਾ ਦੌਰਾ ਪਿਆ ਸੀ । ਉਸ ਸਮੇਂ ਔਰਤ ਨੇ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਸੁੱਖਣਾ ਮੰਗੀ ਸੀ ਅਤੇ ਉਸ ਦੇ ਪੂਰਾ ਹੋਣ `ਤੇ ਇਹ ਕਦਮ ਚੁੱਕਿਆ। ਪੁਲਸ ਨੇ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਹੈ ਅਤੇ ਮਾਮਲੇ ਨੂੰ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
