post

Jasbeer Singh

(Chief Editor)

Crime

ਹਰਿਦੁਆਰ 'ਚ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ

post-img

ਹਰਿਦੁਆਰ 'ਚ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ ਹਰਿਦੁਆਰ, 5 ਜਨਵਰੀ 2026 : ਹਰਿਦੁਆਰ 'ਚ ਤਵੀਤ ਰਾਹੀਂ ਬੀਮਾਰੀ ਠੀਕ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੀ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੌਜਵਾਨ ਨੇ ਉਸ ਨੂੰ ਸ਼ਰਾਬ ਪਿਆ ਕੇ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ। ਪੁਲਸ ਅਨੁਸਾਰ, ਦਿੱਲੀ ਦੀ ਰਹਿਣ ਵਾਲੀ ਔਰਤ ਲੰਬੇ ਸਮੇਂ ਤੋਂ ਬੀਮਾਰ ਸੀ । ਕੀ ਸੀ ਸਾਰਾ ਮਾਮਲਾ ਇਸੇ ਦੌਰਾਨ ਦਿੱਲੀ ਨਿਵਾਸੀ ਸੋਨੂੰ ਸਿੰਘ ਔਰਤ ਦੇ ਸੰਪਰਕ ਵਿਚ ਆਇਆ । ਮੁਲਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਕਿ ਹਰਿਦੁਆਰ ਵਿਚ ਵਿਸ਼ੇਸ਼ ਤਵੀਤ ਬਣਵਾਉਣ ਨਾਲ ਉਸ ਦੀ ਬੀਮਾਰੀ ਠੀਕ ਹੋ ਜਾਵੇਗੀ । ਇਸ ਤੋਂ ਬਾਅਦ ਸੋਨੂੰ ਸਿੰਘ ਉਸ ਨੂੰ ਹਰਿਦੁਆਰ ਲੈ ਆਇਆ । ਦੋਸ਼ ਹੈ ਕਿ ਉੱਥੇ ਮੁਲਜ਼ਮ ਨੇ ਔਰਤ ਨੂੰ ਸ਼ਰਾਬ ਪਿਆਈ ਅਤੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਜਬਰ-ਜਨਾਹ ਕੀਤਾ । ਵਿਰੋਧ ਕਰਨ 'ਤੇ ਮੁਲਜ਼ਮ ਨੇ ਉਸ 'ਤੇ ਵਿਆਹ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ । ਬਾਅਦ ਵਿਚ ਉਹ ਕਿਤੋਂ ਤਵੀਤ ਲਿਆ ਕੇ ਔਰਤ ਨੂੰ ਵਾਪਸ ਦਿੱਲੀ ਲੈ ਗਿਆ । ਔਰਤ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਲਗਾਤਾਰ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਹੈ ।

Related Post

Instagram