post

Admin

(Chief Editor)

National

ਆਸਾਮ `ਚ ਪਤੀ ਦੇ ਸਾਹਮਣੇ ਔਰਤ ਦੇ ਪਾੜੇ ਕੱਪੜੇ

post-img

ਆਸਾਮ `ਚ ਪਤੀ ਦੇ ਸਾਹਮਣੇ ਔਰਤ ਦੇ ਪਾੜੇ ਕੱਪੜੇ

ਉੱਤਰ ਲਖੀਮਪੁਰ, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਆਸਾਮ (Assam) ਦੇ ਜਿਲਾ ਲਖਮੀਪਰ ਵਿਖੇ ਲੰਘੇ ਦਿਨਾਂ ਇਕ ਔਰਤ ਦੇ ਉਸਦੇ ਪਤੀ ਦੇ ਸਾਹਮਣੇ ਹੀ ਕੱਪੜੇ ਪਾੜੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਇਕ ਗ੍ਰਿਫ਼ਤਾਰ ਤੇ 6 ਹੋਰ ਹਿਰਾਸਤ `ਚ

ਮਿਲੀ ਜਾਣਕਾਰੀ ਅਨੁਸਾਰ ਆਸਾਮ ਦੇ ਲਖੀਮਪੁਰ ਜਿਲੇ (Lakhimpur District) ਵਿਚ ਸੜਕ ਕਿਨਾਰੇ ਇਕ ਅਸਥਾਈ ਸ਼ੈੱਡ ਬਣਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਔਰਤ ਦੇ ਕਥਿਤ ਤੌਰ `ਤੇ ਕੱਪੜੇ ਪਾੜੇ ਜਾਣ ਦੇ ਮਾਮਲੇ ਵਿਚ ਇਕ ਸ਼ਖਸ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਦਕਿ 6 ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਕੀ ਰਿਹਾ ਘਟਨਾਕ੍ਰਮ ਦਾ ਮੁੱਖ ਕਾਰਨ

ਲਖੀਮਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (Senior Superintendent of Police) ਗੁਣੇਂਦਰ ਡੇਕਾ ਨੇ ਕਿਹਾ ਕਿ ਇਕ ਜੋੜੇ ਨੇ ਸੜਕ ਕਿਨਾਰੇ ਛੋਟੀ ਜਿਹੀ ਦੁਕਾਨ ਖੋਲ੍ਹੀ ਸੀ ਅਤੇ ਉਹ ਉੱਥੇ ਹੀ ਰਹਿ ਰਹੇ ਸਨ । ਹਾਲ ਹੀ ਵਿਚ ਉਨ੍ਹਾਂ ਨੇ ਦੁਕਾਨ ਦੇ ਪਿੱਛੇ ਬਾਂਸ ਅਤੇ ਟੀਨ ਦਾ ਇਕ ਸ਼ੈੱਡ ਬਣਾਇਆ ਸੀ । ਕੁਝ ਲੋਕਾਂ ਨੇ ਇਸ `ਤੇ ਇਤਰਾਜ਼ ਜਤਾਉਂਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਰਕਾਰੀ ਜ਼ਮੀਨ `ਤੇ ਕਬਜ਼ਾ ਕੀਤਾ ਹੈ । ਇਸ ਤੋਂ ਬਾਅਦ ਮਿਸਿੰਗ ਭਾਈਚਾਰੇ ਦੇ ਕੁਝ ਲੋਕ. ਉੱਥੇ ਪਹੁੰਚੇ ਅਤੇ ਜੋੜੇ ਨਾਲ ਬਹਿਸ ਕਰਨ ਲੱਗੇ ।

ਕੀ ਦੱਸਿਆ ਅਧਿਕਾਰੀ ਨੇ

ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ ਕੁਝ ਲੋਕਾਂ ਨੇ ਔਰਤ ਦੀ ਕੁੱਟਮਾਰ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ । ਉਸ ਸਮੇਂ ਉੱਥੋਂ ਕਈ ਲੋਕ ਲੰਘੇ, ਪਰ ਬਦਕਿਸਮਤੀ ਨਾਲ ਕਿਸੇ ਨੇ ਵੀ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਇਹ ਸਭ ਉਸ ਦੇ ਪਤੀ ਦੇ ਸਾਹਮਣੇ ਹੋਇਆ, ਜੋ ਬੇਬਸ ਖੜ੍ਹਾ ਰਿਹਾ । ਘਟਨਾ ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ `ਤੇ ਵੀ ਸਾਹਮਣੇ ਆਈ ਹੈ ।

Related Post

Instagram