post

Admin

(Chief Editor)

Haryana News

ਮੰਗੇਤਰ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਮੁਟਿਆਰ ਨੇ ਲਗਾਇਆ ਫਾਹਾ

post-img

ਮੰਗੇਤਰ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਮੁਟਿਆਰ ਨੇ ਲਗਾਇਆ ਫਾਹਾ

ਕਰਨਾਲ, 27 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਫੂਸਗੜ੍ਹ ਵਿਖੇ ਇਕ ਮਹਿਲਾ ਵਲੋਂ ਮੰਗੇਤਰ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕਰਨਾਲ ਦੇ ਪਿੰਡ ਫੂਸਗੜ੍ਹ (Village Phusgarh) ਵਾਸੀ ਜੋ ਇੱਕ ਨਰਸ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ ਹੈ ਦੇ ਮਾਮਲੇ ਵਿਚ ਲੜਕੀ ਦੀ ਪਛਾਣ 24 ਸਾਲਾ ਚਾਂਦਨੀ (Chandni) ਦੇ ਤੌਰ 'ਤੇ ਹੋਈ ਹੈ ਉਹ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਸੀ । ਉਹ ਘਰ ਵਿੱਚ ਇਕੱਲੀ ਸੀ । ਜਦੋਂ ਉਸ ਦੀ ਮਾਂ ਘਰ ਵਾਪਸ ਆਈ ਤਾਂ ਉਸ ਨੇ ਚਾਂਦਨੀ ਦੀ ਲਾਸ਼ ਲਟਕਦੀ ਹੋਈ ਦੇਖੀ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਰੌਲਾ ਪਾ ਕੇ ਉਸ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੁਲਾਇਆ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ

ਸੂਚਨਾ ਮਿਲਣ ’ਤੇ ਪੁਲਸ ਅਤੇ ਐੱਫ. ਐੱਸ. ਐੱਲ. ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੁਟਿਆਰ ਦੀ ਆਪਣੇ ਮੰਗੇਤਰ ਨਾਲ ਵੀਡੀਓ ਕਾਲ ’ਤੇ ਗੱਲਬਾਤ ਹੋਈ ਸੀ । ਉਸ ਦਾ ਮੰਗੇਤਰ ਇਟਲੀ ਵਿੱਚ ਰਹਿੰਦਾ ਹੈ ।

ਤਿੰਨ ਮਹੀਨਿਆਂ ਬਾਅਦ ਹੋਣਾ ਸੀ ਦੋਹਾਂ ਦਾ ਵਿਆਹ

ਦੋਵਾਂ ਦਾ ਤਿੰਨ ਮਹੀਨੇ ਬਾਅਦ ਵਿਆਹ ਹੋਣਾ ਸੀ । ਦੋਸ਼ ਹੈ ਕਿ ਹੁਣ ਮੰਗੇਤਰ ਨੇ ਵੀਡੀਓ ਕਾਲ ’ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਆਹਤ ਹੋ ਕੇ ਮੁਟਿਆਰ ਨੇ ਇਹ ਕਦਮ ਚੁੱਕ ਲਿਆ । ਸੈਕਟਰ-32-33 ਥਾਣਾ ਪੁਲਸ ਅਤੇ ਐੱਫ. ਐੱਸ. ਐੱਲ. ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ।

Related Post

Instagram