post

Jasbeer Singh

(Chief Editor)

Crime

ਬਸਤੀ `ਚ ਨੌਜਵਾਨ ਦਾ ਗਲਾ ਵੱਢ ਕੇ ਕਰ ਦਿੱਤਾ ਗਿਆ ਕਤਲ

post-img

ਬਸਤੀ `ਚ ਨੌਜਵਾਨ ਦਾ ਗਲਾ ਵੱਢ ਕੇ ਕਰ ਦਿੱਤਾ ਗਿਆ ਕਤਲ ਬਸਤੀ, 4 ਮਈ 2026 : ਉੱਤਰ ਪ੍ਰਦੇਸ਼ ਦੇ ਬਸਤੀ ਜਿ਼ਲੇ `ਚ ਕਪਤਾਨਗੰਜ ਥਾਣਾ ਖੇਤਰ ਦੇ ਕਰਚੋਲੀਆ ਪਿੰਡ `ਚ ਮੰਦਰ ਨੇੜੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ । ਕੌਣ ਹੈ ਇਹ ਨੌਜਵਾਨ ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਮਸਜਿਦੀਆ ਪਿੰਡ ਵਾਸੀ ਮਨੋਜ ਕੁਮਾਰ ਤਿਵਾੜੀ (40) ਵਜੋਂ ਹੋਈ ਹੈ । ਉਸ ਦੀ ਲਾਸ਼ ਮੰਦਰ ਦੇ ਨੇੜੇ ਪਈ ਮਿਲੀ । ਮੁੱਢਲੀ ਜਾਂਚ `ਚ ਸਾਹਮਣੇ ਆਇਆ ਹੈ ਕਿ ਉਸ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।

Related Post

Instagram