
ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਖੇਡਾਂ ਸਬੰਧੀ ਹੋਈ ਮੀਟਿੰਗ
- by Jasbeer Singh
- July 29, 2025

ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਖੇਡਾਂ ਸਬੰਧੀ ਹੋਈ ਮੀਟਿੰਗ ਪਟਿਆਲਾ, 29 ਜੁਲਾਈ 2025 :ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਖੇਡਾਂ ਸਬੰਧੀ ਮੀਟਿੰਗ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਜੀ ਦੀ ਪ੍ਰਧਾਨਗੀ ਹੇਠ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ੋਨ ਪਟਿਆਲਾ-2 ਦੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਸਰੀਰਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਜ਼ੋਨਲ ਟੂਰਨਾਮੈਂਟ ਖੇਡਾਂ, ਸਮਰੀਸ਼ੀਟਾਂ ਅਤੇ ਖੇਡਾਂ ਦੀਆਂ ਤਰੀਖਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਖੇਡਾਂ ਸਬੰਧੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ (ਸਾਰੇ ਉਮਰ ਵਰਗ) ਮਿਤੀ 21-08-2025 ਤੋਂ 23-08-2025 ਤੱਕ ਅਤੇ ਲੜਕਿਆਂ ਦਾ ਜ਼ੋਨਲ ਟੂਰਨਾਮੈਂਟ (ਸਾਰੇ ਉਮਰ ਵਰਗ) ਮਿਤੀ 25-08-2025 ਤੋਂ 27-08-2025 ਤੱਕ ਕਰਵਾਇਆ ਜਾਵੇਗਾ। ਸ੍ਰੀ ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜ਼ੋਨਲ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ੋਨ ਪਟਿਆਲਾ-2 ਦੇ ਸਾਰੇ ਸਕੂਲ ਮਿਤੀ 20-08-2025 ਨੂੰ ਸਮਰੀਸ਼ੀਟਾਂ ਸਬੰਧਤ ਖੇਡ ਇੰਚਾਰਜਾਂ ਨੂੰ ਜਮ੍ਹਾ ਕਰਵਾਉਣਗੇ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਭ ਦੇ ਸਹਿਯੋਗ ਨਾਲ ਜ਼ੋਨ ਪਟਿਆਲਾ-2 ਦੀਆਂ ਜ਼ੋਨਲ ਖੇਡਾਂ ਚੰਗੇ ਢੰਗ ਕਰਵਾਈਆਂ ਜਾਣਗੀਆਂ। ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਮੀਟਿੰਗ ਵਿੱਚ ਕਿਹਾ ਕਿ ਸਾਰੇ ਸਕੂਲ ਅਪਣਾ ਟੂਰਨਾਮੈਂਟ ਫੰਡ ਸਮੇਂ ਸਿਰ ਜਮ੍ਹਾ ਕਰਵਾਉਣ। ਇਸ ਮੀਟਿੰਗ ਵਿੱਚ ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਯਾਦਵਿੰਦਰ ਕੌਰ, ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਜ਼ਾਹਿਦਾ ਕੁਰੈਸ਼ੀ, ਸ੍ਰੀਮਤੀ ਕਿਰਨਦੀਪ ਕੌਰ, ਸ੍ਰੀਮਤੀ ਸਿਮਨਦੀਪ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਦੀਪ ਸਿੰਘ, ਸ੍ਰੀ ਅਮੋਲਕ ਸਿੰਘ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਜਸਦੇਵ ਸਿੰਘ, ਸ੍ਰੀ ਅਨਿਲ ਕੁਮਾਰ, ਸ੍ਰੀ ਪਰਦੀਪ ਕੁਮਾਰ ਅਤੇ ਸ੍ਰੀ ਭਗਵਤੀ ਜੀ ਮੋਜੂਦ ਸਨ।