March 3, 2024 16:24:34
post

Jasbeer Singh

(Chief Editor)

Latest update

ਬਲਾਇਟ ਦੀ ਮਾਰ ਹੇਠ ਆਈ ਟਮਾਟਰਾਂ ਦੀ ਫਸਲ ਦਾ ਸਰਵੇ ਕਰਨ ਪਹੁੰਚੀ ਤਿੰਨ ਮੈਂਬਰੀ

post-img

ਪਟਿਆਲਾ, 19 ਦਸੰਬਰ ( ਅਨੁਰਾਗ ਸ਼ਰਮਾ )-ਪਿੰਡ ਫਤਿਹਪੁਰ ਰਾਜਪੂਤਾਂ ਅਤੇ ਆਸ-ਪਾਸ ਦੇ ਖੇਤਰ ’ਚ ਬਲਾਇਟ ਦੀ ਬਿਮਾਰੀ ਕਾਰਨ ਤਬਾਹ ਹੋਈ ਫਸਲ ਬਾਰੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ ਪ੍ਰਸ਼ਾਸਨ ਜਾਗ ਪਿਆ ਤੇ ਅੱਜ ਸੈਂਟਰਲ ਇਟੈਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਦੀ ਤਿੰਨ ਮੈਂਬਰੀ ਟੀਮ ਪ੍ਰਭਾਵਿਤ ਖੇਤਰ ’ਚ ਪਹੁੰਚੀ ਤੇ ਉਨ੍ਹਾਂ ਨੇ ਸਮੁੱਚੀ ਫਸਲ ਦਾ ਜਾਇਜ਼ਾ ਲਿਆ। ਇਸ ਟੀਮ ’ਚ  ਸੈਂਟਰਲ ਇਟੈਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਦੇ ਡਾ. ਅੰਕਿਤ ਕੁਮਾਰ ਏ. ਪੀ. ਪੀ. ਓ., ਡਾ. ਚੰਦਰਭਾਨ ਏ. ਪੀ. ਪੀ. ਓ., ਡਾ. ਰਾਜਬਰ ਸਿੰਘ ਐਸ. ਏ. ਸ਼ਾਮਲ ਸਨ। ਇਨ੍ਹਾਂ ਅਧਿਕਾਰੀਆਂ ਨੇ ਕਈ ਥਾਵਾਂ ਤੋਂ ਸੈਂਪ�ਿਗ ਕੀਤੀ ਤੇ ਕਿਸਾਨਾਂ ਨਾਲ ਖੇਤਾਂ ਵਿਚ ਜਾ ਕੇ ਮੌਕੇ ’ਤੇ ਗੱਲਬਾਤ ਕੀਤੀ ਕਿ ਕਿਹੜੇ ਹਾਲਾਤਾਂ ’ਚ ਇਸ ਬਿਮਾਰੀ ਨੇ ਟਮਾਟਰ ਦੀ ਫਸਲ ਨੂੰ ਇੰਨਾਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਟੀਮ ਵਲੋਂ ਜ਼ਮੀਨੀ ਪੱਧਰ ’ਤੇ ਹਕੀਕਤ ਜਾਣੀ ਗਈ ਤੇ ਉਸਦਾ ਤਕਨੀਕੀ ਤਰੀਕੇ ਨਾਲ ਅਧਿਐਨ ਵੀ ਕੀਤਾ ਗਿਆ। ਇਥੇ ਇਹ ਦੱਸਣਯੋਗ ਹੈ ਕਿ ਹੜ੍ਹ, ਗੜ੍ਹੇਮਾਰੀ, ਚਾਈਨਾ ਵਾਇਰਸ ਆਦਿ ਦੀ ਮਾਰ ਤੋਂ ਬਾਅਦ ਹੁਣ ਹਲਕਾ ਸਨੌਰ ਦੇ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨਾਂ ’ਤੇ ਬਲਾਇਟ ਨਾਮ ਦੀ ਬਿਮਾਰੀ ਨੇ ਅਟੈਕ ਕੀਤਾ ਹੈ, ਜਿਸ ਨਾਲ ਸਨੌਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਟਮਾਟਰ ਉਗਾਉਣ ਵਾਲੇ ਕਿਸਾਨਾਂ ਦੀ ਸੈਂਕੜੇ ਏਕੜ ਟਮਾਟਰ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੂੰ ਜਿਥੇ ਕੁਦਰਤ ਦੀ ਇਸ ਮਾਰ ਤੋਂ ਭਾਰੀ ਨਿਰਾਸ਼ਾ ਹੈ, ਉਥੇ ਮੌਕੇ ਦੀ ਸਰਕਾਰ ਅਤੇ ਖੇਤੀਬਾੜੀ ਅਧਿਕਾਰੀਆਂ ਪ੍ਰਤੀ ਇਹ ਨਾਰਾਜ਼ਗੀ ਵੀ ਸੀ ਜਦੋਂ ਜਗ ਬਾਣੀ ਨੇ ਕਿਸਾਨਾਂ ਦੀ ਨਾਰਾਜ਼ਗੀ ਕਿਸਾਨਾਂ ਤੱਕ ਪਹੁੰਚਾਈ ਤਾਂ ਸਰਕਾਰ ਵਲੋਂ ਤਿੰਨ ਮੈਂਬਰੀ ਟੀਮ ਸਰਵੇ ਲਈ ਭੇਜ ਦਿੱਤੀ ਗਈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੂਰਾ ਮੁਆਵਜ਼ਾ ਦਿੱਤਾ ਜਾਵੇ।


20 ਦਿਨਾਂ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਲਈ ਦੋਸ਼ੀ ਅਧਿਕਾਰੀਆਂ ਖਿਲਾਫ਼ ਹੋਵੇਗੀ ਕਾਰਵਾਈ : ਹਰਿੰਦਰਪਾਲ ਚੰਦੂਮਾਜਰਾ
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ 20 ਦਿਨ ਤੋਂ ਜ਼ਿਆਦਾ ਟਮਾਟਰ ਦੀ ਫਸਲ ਨੂੰ ਬਿਮਾਰੀ ਦੀ ਲਪੇਟ ’ਚ ਆਏ ਨੂੰ ਹੋ ਗਏ ਹਨ ਤੇ 100 ਫੀਸਦੀ ਟਮਾਟਰ ਦੀ ਫਸਲ ਦਾ 100 ਫੀਸਦੀ ਰਕਬਾ ਖਰਾਬ ਹੋਇਆ ਹੈ। ਕਿਸਾਨਾਂ ਵਲੋਂ ਲਗਾਤਾਰ ਨਾਰਾਜ਼ਗੀ ਜਾਹਰ ਕੀਤੀ ਜਾ ਰਹੀ ਸੀ, ਇਸਦੇ ਬਾਵਜੂਦ ਨਾ ਹੋਰਟੀਕਲਚਰ ਨਾ ਖੇਤੀਬਾੜੀ ਅਤੇ ਨਾ ਹੀ ਮਾਲ ਵਿਭਾਗ ਦਾ ਕੋਈ ਅਧਿਕਾਰੀ ਆਇਆ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆ ਨੇ ਇਸ ਮਾਮਲੇ ’ਚ ਕੋਤਾਹੀ ਕੀਤੀ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸਾਬਕਾ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਸ ਇਲਾਕੇ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 100 ਫੀਸਦੀ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲੇ ਵੀ ਸਿਰਫ਼ ਜਲੰਧਰ ਤੋਂ ਟੀਮ ਆਈ। ਨਾ ਤਾਂ ਹਲਕੇ ਦੇ ਵਿਧਾਇਕ ਨੇ ਕਿਸਾਨਾਂ ਦੀ ਸਾਰ ਲਈ ਤੇ ਨਾ ਹੀ ਡਿਪਟੀ ਕਮਿਸ਼ਨਰ ਪਟਿਆਲਾ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਵੱਡੇ-ਵੱਡੇ ਐਲਾਨ ਕਰਦੇ ਹਨ ਕਿ ਅਫਸਰ ਦਫ਼ਤਰਾਂ ਵਿਚ ਹੀ ਨਹੀਂ ਸਗੋਂ ਫੀਲਡ ਵਿਚ ਮਿਲਣਗੇ ਪਰ ਇਥੇ ਫੀਲਡ ਛੱਡੋ ਅਫ਼ਸਰ ਦਫ਼ਤਰਾਂ ਵਿਚ ਵੀ ਨਹੀਂ ਲੱਭ ਰਹੇ। ਇਸ ਮੌਕੇ ਭੁਪਿੰਦਰ ਸਿੰਘ ਸ਼ੇਖੂਪੁਰ ਤੇ ਕੈਪਟਨ ਖੁਸ਼ਵੰਤ ਸਿੰਘ ਢਿੱਲੋਂ ਵੀ ਹਾਜ਼ਰ ਸਨ। 

Related Post