post

Jasbeer Singh

(Chief Editor)

Latest update

ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ ਇੱਕ ਭਾਜਪਾ ਦੇ ਚਾਹੇਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ : ਹਰਸਿਮਰਤ

post-img

ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ ਇੱਕ ਭਾਜਪਾ ਦੇ ਚਾਹੇਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ : ਹਰਸਿਮਰਤ ਕੌਰ ਬਾਦਲ ਨਵੀਂ ਦਿੱਲੀ, 26 ਜੁਲਾਈ : ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ ਇੱਕ ਭਾਜਪਾ ਦੇ ਚਾਹੇਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿਡਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਐਮ. ਪੀ. ਹਰਸਿਮਰਤ ਕੌਰ ਬਾਦਲ ਨੇ ਯੂ. ਪੀ. ਦੇ ਗਵਰਨਰ ਵੱਲੋਂ ਯੋਗੀ ਸਰਕਾਰ ਦੀ ਸਿਫਾਰਿਸ਼ ਤੇ ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰ ਦੇਣ ਦੇ ਵਿਰੋਧ ਵਿਚ ਕੀਤਾ ਗਿਆ।ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇੱਕ ਪਾਸੇ ਤਾਂ ਮੋਹਾਲੀ-ਚੰਡੀਗੜ੍ਹ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਪਰ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ, ਜਿਸ ਤੋਂ ਇਹ ਸਾਬਤ ਹੁੰਦਾ ਹੈਕਿ ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ, ਇੱਕ ਭਾਜਪਾ ਦੇ ਚਾਹੇਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ।ਦੱਸਣਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਜਵਾਹਰ ਪੰਡਿਤ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਨੂੰ 25 ਜੁਲਾਈ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਰਿਹਾਈ ਯੂ. ਪੀ. ਸਰਕਾਰ ਦੀ ਸਿਫ਼ਾਰਸ਼ `ਤੇ ਰਾਜਪਾਲ ਵੱਲੋਂ ਆਪਣੀ ਬਾਕੀ ਸਜ਼ਾ ਮੁਆਫ਼ ਕਰਨ ਕਾਰਨ ਹੋਈ ਹੈ। ਹਾਲਾਂਕਿ, ਜਵਾਹਰ ਪੰਡਿਤ ਦੇ ਕਤਲ ਵਿੱਚ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਦੀ ਸਜ਼ਾ ਮੁਆਫ਼ ਕਰਨ ਦੇ ਹੁਕਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਰਿਹਾਅ ਕਰ ਦਿੱਤਾ ਗਿਆ ਹੈ। ਉਹ 8 ਸਾਲ 9 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ। ਇਸ ਦੌਰਾਨ ਉਸ ਨੂੰ ਪ੍ਰਯਾਗਰਾਜ ਦੀ ਨੈਨੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਦੈਭਾਨ ਦੇ ਜੇਲ੍ਹ ਤੋਂ ਰਿਹਾਅ ਹੋਣ ਸਮੇਂ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨੀਲਮ ਕਰਵਰੀਆ ਵੀ ਜੇਲ੍ਹ ਦੇ ਬਾਹਰ ਮੌਜੂਦ ਸਨ। ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਹਿਨਾਏ। ਘਰ ਪਹੁੰਚ ਕੇ ਵੀ ਸਮਰਥਕਾਂ ਨੇ ਜਸ਼ਨ ਮਨਾਏ।

Related Post