post

Jasbeer Singh

(Chief Editor)

National

ਗੁਜਰਾਤ ਦੇ ਚਾਂਦੀਪੁਰਾ ਵਿਚ ਮਿਲੇ ਵਾਇਰਸ ਦੇ 37 ਕੇਸ

post-img

ਗੁਜਰਾਤ ਦੇ ਚਾਂਦੀਪੁਰਾ ਵਿਚ ਮਿਲੇ ਵਾਇਰਸ ਦੇ 37 ਕੇਸ ਗਾਂਧੀਨਗਰ : ਗੁਜਰਾਤ ਵਿਚ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਹਨ। ਸੂਬਾ ਸਰਕਾਰ ਨੇ ਇਸ ਬਿਮਾਰੀ ਨੂੰ ਕਾਬੂ ਹੇਠ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ਹਨ। ਇਨ੍ਹਾਂ 133 ਕੇਸਾਂ ਵਿੱਚੋਂ 37 ਮਾਮਲਿਆਂ ਵਿਚ ਚਾਂਦੀਪੁਰਾ ਵਾਇਰਸ ਸਬੰਧੀ ਪੁਸ਼ਟੀ ਹੋਈ ਹੈ। ਦਰਅਸਲ, ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰਾ ਵਾਇਰਸ ਵਿਚ ਵਰ੍ਹਾ 1966 ਦੌਰਾਨ 15 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੌਤ ਹੋਣ ਲੱਗੀ ਸੀ। ਉਦੋਂ ਇਸ ਵਾਇਰਸ ਦਾ ਨਾਂ ‘ਚਾਂਦੀਪੁਰਾ ਵਾਇਰਸ’ ਪੈ ਗਿਆ ਸੀ।

Related Post