
ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਵੱਲੋਂ ਇਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ 09 ਲਗਜ਼ਰੀ ਕਾਰਾਂ ਸ
- by Jasbeer Singh
- July 26, 2024

ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਵੱਲੋਂ ਇਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ 09 ਲਗਜ਼ਰੀ ਕਾਰਾਂ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਐੱਸ. ਏ. ਐੱਸ. ਨਗਰ : ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਵੱਲੋਂ ਇਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ 09 ਲਗਜ਼ਰੀ ਕਾਰਾਂ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ) ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਵੱਲੋਂ ਇਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਖ਼ਿਲਾਫ਼ ਮੁੱਕਦਮਾ 14 ਜੁਲਾਈ ਨੂੰ ਬੀਐੱਨਐੱਸ ਥਾਣਾ ਸੋਹਾਣਾ ਦਰਜ ਕਰਕੇ ਨੌ ਲਗਜ਼ਰੀ ਕਾਰਾਂ ਬਰਾਮਦ ਕਰਵਾਉਣ ’ਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ। ਡਾ. ਗਰਗ ਨੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਪਹਿਲਾਂ ਰਮੇਸ਼ ਪੁੱਤਰ ਜਲੇ ਵਾਸੀ ਪਿੰਡ ਸੀਸਰ ਖਾਸ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪੁੱਛਗਿੱਛ ਦੇ ਆਧਾਰ ’ਤੇ ਗਿਰੋਹ ਦੇ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਵਾਸੀ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਵਿਦੇਸ਼ ਭੱਜਣ ਦੀ ਝਾਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਪੰਜ ਫਾਰਚਿਊਨਰ, ਦੋ ਇੰਨੋਵਾ ਕ੍ਰਿਸਟਾ, ਇਕ ਕ੍ਰਰੇਟਾ, ਇਕ ਬ੍ਰਰੀਜ਼ਾ ਬਰਾਮਦ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਮੁੱਢਲੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਇਹ ਗਿਰੋਹ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋਂ ਹਾਦਸਾਗ੍ਰਸਤ ਕਾਰਾਂ (ਟੋਟਲ ਲੋਸ) ਨੂੰ ਖ਼ਰੀਦ ਕਰ ਕੇ ਉਨ੍ਹਾਂ ਦੇ ਪੇਪਰਾਂ ਨੂੰ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਕਾਰਾਂ ਨੂੰ ਡਿਸਮੈਂਟਲ ਕਰ ਦਿੰਦੇ ਸਨ ਤੇ ਫਿਰ ਅੱਗੇ ਉਨ੍ਹਾਂ ਪੇਪਰਾਂ ਮੁਤਾਬਿਕ ਉਸੇ ਮਾਰਕਾ/ਮਾਡਲ/ਰੰਗ ਦੀ ਲਗਜ਼ਰੀ ਕਾਰ ਚੋਰੀ ਕਰ ਕੇ ਉਨ੍ਹਾਂ ਕਾਰਾਂ ਦੇ ਇੰਜ਼ਣ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਅੱਗੇ ਉੱਤਰ ਪੱਛਮੀ ਰਾਜਾਂ ਵਿੱਚ ਅਤੇ ਨਾਲ ਲੱਗਦੇ ਗੁਆਂਢੀ ਦੇਸ਼ਾਂ ’ਚ ਸੀਮਾ ਪਾਰ ਕਰਵਾ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਰੇ ਗਿਰੋਹ ਦਾ ਮੁੱਖ ਸਰਗਨਾ ਖਿਹੇਤੋ ਅਚੋਮੀ ਵਾਸੀ ਦੀਮਾਪੁਰ, ਨਾਗਾਲੈਂਡ ਨਾਮ ਦਾ ਵਿਅਕਤੀ ਹੈ ਜੋ ਇਹ ਸਾਰੀਆਂ ਚੋਰੀ ਦੀਆਂ ਕਾਰਾਂ ਨੂੰ ਅੱਗੇ ਵੱਖ-ਵੱਖ ਗਾਹਕਾਂ ਨੂੰ ਵੇਚ ਦਿੰਦਾ ਸੀ, ਜੋ ਹੁਣ ਤਕ ਦੀ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਇਸ ਗਿਰੋਹ ਵੱਲੋਂ ਕਰੀਬ 400 ਤੋਂ ਵੱਧ ਕਾਰਾਂ ਚੋਰੀ ਕਰਕੇ ਇੰਟਰਨੈਂਸ਼ਨਲ ਬਾਰਡਰ ਕਰਾਸ ਕਰਵਾ ਕੇ ਅੱਗੇ ਸਪਲਾਈ ਕਰ ਚੁੱਕੇ ਹਨ ਅਤੇ ਮੁੱਕਦਮਾ ਦੀ ਤਫ਼ਤੀਸ਼ ਅਜੇ ਜਾਰੀ ਹੈ ਅਤੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।