post

Jasbeer Singh

(Chief Editor)

crime

ਭਾਖੜਾ ਨਹਿਰ ਵਿੱਚ ਇੱਕ ਵਿਆਹੁਤਾ ਔਰਤ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

post-img

ਭਾਖੜਾ ਨਹਿਰ ਵਿੱਚ ਇੱਕ ਵਿਆਹੁਤਾ ਔਰਤ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਰੂਪਨਗਰ : ਸ਼ੁੱਕਰਵਾਰ ਸਵੇਰੇ ਰੂਪਨਗਰ ਦੀ ਭਾਖੜਾ ਨਹਿਰ ਵਿੱਚ ਇੱਕ ਵਿਆਹੁਤਾ ਔਰਤ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਨੂੰ ਬਚਾਉਣ ਲਈ ਨਹਿਰ `ਚ ਛਾਲ ਮਾਰਨ ਵਾਲਾ ਨੌਜਵਾਨ ਵੀ ਔਰਤ ਨੂੰ ਨਹੀਂ ਬਚਾ ਸਕਿਆ ਪਰ ਖੁਦ ਪਾਣੀ ਦੇ ਤੇਜ਼ ਵਹਾਅ `ਚ ਰੁੜ੍ਹ ਗਿਆ। ਮੁਹਾਲੀ ਦੇ ਪਿੰਡ ਰੁੜਕਾ ਦੀ ਰਹਿਣ ਵਾਲੀ 28 ਸਾਲਾ ਜਸਵਿੰਦਰ ਕੌਰ ਵਿਆਹੁਤਾ ਆਪਣੇ ਨਾਨਕੇ ਪਿੰਡ ਫਤਿਹਪੁਰ ਭੰਗਾਲਾ (ਰੂਪਨਗਰ) ਆਈ ਹੋਈ ਸੀ। ਉਸ ਨੇ ਪਿੰਡ ਮਾਜਰੀ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ । ਔਰਤ ਨੂੰ ਪਾਣੀ `ਚ ਤੈਰਦਾ ਦੇਖ ਕੇ ਨਹਿਰ ਦੇ ਕੰਢੇ ਖੜ੍ਹੇ ਕੁਝ ਨੌਜਵਾਨਾਂ `ਚੋਂ 25 ਸਾਲਾ ਕੁਲਵਿੰਦਰ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ `ਚ ਛਾਲ ਮਾਰ ਦਿੱਤੀ। ਉਸ ਨੇ ਔਰਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਸਵਿੰਦਰ ਕੌਰ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮੌਕੇ `ਤੇ ਪਹੁੰਚੀ ਗੋਤਾਖੋਰਾਂ ਦੀ ਟੀਮ ਨੇ ਔਰਤ ਦੀ ਲਾਸ਼ ਨੂੰ ਨਹਿਰ `ਚੋਂ ਬਾਹਰ ਕੱਢਿਆ। ਔਰਤ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰਨ ਵਾਲਾ ਨੌਜਵਾਨ ਕੁਲਵਿੰਦਰ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਨੌਜਵਾਨ ਕੁਲਵਿੰਦਰ ਸਿੰਘ ਪਿੰਡ ਰਾਮਪੁਰ ਮਾਜਰੀ ਦਾ ਵਸਨੀਕ ਹੈ। ਗੋਤਾਖੋਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੌਕੇ `ਤੇ ਪਹੁੰਚ ਗਈ ਹੈ। ਮੁੱਢਲੀ ਜਾਂਚ `ਚ ਸਾਹਮਣੇ ਆਇਆ ਹੈ ਕਿ ਔਰਤ ਨੇ ਘਰੇਲੂ ਝਗੜੇ ਤੋਂ ਗੁੱਸੇ `ਚ ਨਹਿਰ `ਚ ਛਾਲ ਮਾਰ ਦਿੱਤੀ ਸੀ। ਰੂਪਨਗਰ ਦੇ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਔਰਤ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾਵੇਗੀ।

Related Post