HomeAaksh specialsRailway News : ਨਰਾਤਿਆਂ 'ਤੇ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਇਨ੍ਹਾਂ...

Railway News : ਨਰਾਤਿਆਂ ‘ਤੇ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਇਨ੍ਹਾਂ ਟਰੇਨਾਂ ‘ਚ ਮਿਲਣਗੀਆਂ ਕਨਫਰਮ ਟਿਕਟਾਂਨਰਾਤਿਆਂ ‘ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਉਡੀਕ ਸੂਚੀ ਤੋਂ ਰਾਹਤ ਮਿਲੇਗੀ। ਰੇਲਵੇ ਜੰਮੂਤਵੀ ਵੱਲ ਜਾਣ ਵਾਲੀਆਂ ਟਰੇਨਾਂ ਵਿੱਚ ਵਾਧੂ ਬੋਗੀਆਂ ਲਾਵੇਗਾ। ਇਸ ਨਾਲ ਉਡੀਕ ਸੂਚੀ ਦੇ ਯਾਤਰੀਆਂ ਨੂੰ ਪੱਕੀਆਂ ਸੀਟਾਂ ਮਿਲ ਜਾਣਗੀਆਂ। ਇੰਨਾ ਹੀ ਨਹੀਂ, ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਹੋਰ ਵੀ ਕਈ ਰੂਟਾਂ ਦੀਆਂ ਟਰੇਨਾਂ ‘ਚ ਵਾਧੂ ਬੋਗੀਆਂ ਲਵਾਏਗਾ।

- Advertisement -spot_img

ਨਰਾਤੇ 26 ਸਤੰਬਰ ਤੋਂ 5 ਅਕਤੂਬਰ ਤਕ ਹੈ। ਅਜਿਹੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਬੇਗਮਪੁਰਾ ਐਕਸਪ੍ਰੈਸ, ਅਮਰਨਾਥ ਐਕਸਪ੍ਰੈਸ, ਹਿਮਗਿਰੀ ਐਕਸਪ੍ਰੈਸ, ਕੋਲਕਾਤਾ-ਜੰਮੂਤਵੀ ਐਕਸਪ੍ਰੈਸ ਵਰਗੀਆਂ ਟਰੇਨਾਂ ਦੇ ਸਲੀਪਰ ਅਤੇ ਏਸੀ ਕਲਾਸਾਂ ਵਿੱਚ ਲੰਬਾ ਇੰਤਜ਼ਾਰ ਚੱਲ ਰਿਹਾ ਹੈ। ਰੇਲਵੇ ਵਾਰਾਣਸੀ-ਜੰਮੂਤਵੀ ਬੇਗਮਪੁਰਾ ਐਕਸਪ੍ਰੈਸ ਵਿੱਚ 26 ਸਤੰਬਰ ਤੋਂ 10 ਨਵੰਬਰ ਤਕ AC III ਅਤੇ ਸਲੀਪਰ ਕਲਾਸ ਦਾ ਇੱਕ-ਇੱਕ ਵਾਧੂ ਕੋਚ ਜੋੜੇਗਾ।

ਇਸੇ ਤਰ੍ਹਾਂ ਜੰਮੂ ਤਵੀ-ਵਾਰਾਨਸੀ ਬੇਗਮਪੁਰਾ ਐਕਸਪ੍ਰੈਸ ਵਿੱਚ 27 ਸਤੰਬਰ ਤੋਂ 11 ਨਵੰਬਰ ਤੱਕ ਏਸੀ III ਅਤੇ ਸਲੀਪਰ ਕਲਾਸ ਦਾ ਇੱਕ ਵਾਧੂ ਕੋਚ ਮੁਹੱਈਆ ਕਰਵਾਇਆ ਜਾਵੇਗਾ। ਨਵਰਾਤਰੀ ਤੋਂ ਬਾਅਦ ਨਵੰਬਰ ‘ਚ ਵੀ ਕਈ ਟਰੇਨਾਂ ਦਾ ਇੰਤਜ਼ਾਰ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਰੇਲਵੇ ਵੱਲੋਂ 3 ਤੋਂ 10 ਨਵੰਬਰ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਕਟੜਾ-ਗਾਜ਼ੀਪੁਰ ਐਕਸਪ੍ਰੈਸ ਅਤੇ 4 ਤੋਂ 11 ਨਵੰਬਰ ਤੱਕ ਗਾਜ਼ੀਪੁਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਵਿੱਚ ਦੋ ਵਾਧੂ ਸਲੀਪਰ ਕੋਚ ਲਗਾਏ ਜਾਣਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
23,500SubscribersSubscribe
Must Read
- Advertisement -spot_img
Related News

LEAVE A REPLY

Please enter your comment!
Please enter your name here