

ਮੈਡਰਿਡ: ਉੱਚ ਦਰਜਾ ਹਾਸਲ ਰੋਹਨ ਬੋਪੰਨਾ ਤੇ ਮੈਥਿਊ ਐਬਡੇਨ ਦੀ ਭਾਰਤੀ-ਆਸਟਰੇਲਿਆਈ ਜੋੜੀ ਇੱਥੇ ਪਹਿਲੇ ਗੇੜ ’ਚ ਹੀ ਸੈਬੇਸਟੀਅਨ ਕੋਰਡਾ ਅਤੇ ਜੌਰਡਨ ਥੌਂਪਸਨ ਦੀ ਜੋੜੀ ਤੋਂ ਅਣਕਿਆਸੀ ਹਾਰ ਮਗਰੋਂ ਮੈਡਰਿਡ ਓਪਨ ’ਚੋਂ ਬਾਹਰ ਹੋ ਗਈ। ਆਸਟਰੇਲੀਅਨ ਓਪਨ ’ਚ ਪੁਰਸ਼ਾਂ ਦਾ ਡਬਲਜ਼ ਖ਼ਿਤਾਬ ਜੇਤੂ ਬੋਪੰਨਾ ਤੇ ਐਬਡੇਨ ਦੀ ਜੋੜੀ ਨੂੰ ਅਮਰੀਕੀ-ਆਸਟਰੇਲਿਆਈ ਖਿਡਾਰੀਆਂ ਕੋਰਡਾ ਤੇ ਥੌਂਪਸਨ ਦੀ ਜੋੜੀ ਹੱਥੋਂ 7-6 (4) 7-5 ਨਾਲ ਹਾਰ ਨਸੀਬ ਹੋਈ। ਪਿਛਲੇ ਸਾਲ ਬੋਪੰਨਾ-ਐਬਡੇਨ ਦੀ ਜੋੜੀ ਨੇ ਇੰਡੀਅਨ ਵੈੱਲਜ਼ ਮਾਸਟਰਜ਼ ਟੂਰਨਾਮੈਂਟ ਜਿੱਤਿਆ ਸੀ ਤੇ ਬੋਪੰਨਾ ਏਟੀਪੀ ਮਾਸਟਰਜ਼ 1000 ਚੈਂਪੀਅਨ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣਿਆ ਸੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam